ਯੇਹੋਸ਼ੁਆ 4

ਉਸ ਨੇ ਇਸਰਾਏਲੀਆਂ ਨੂੰ ਕਿਹਾ, “ਭਵਿੱਖ ਵਿੱਚ ਜਦੋਂ ਤੁਹਾਡੀ ਸੰਤਾਨ ਆਪਣੇ ਮਾਪਿਆਂ ਨੂੰ ਪੁੱਛੇ, ‘ਇਨ੍ਹਾਂ ਪੱਥਰਾਂ ਦਾ ਕੀ ਅਰਥ ਹੈ?’

Joshua 4:21 (UKJV) And he spoke unto the children of Israel, saying, When your children shall ask their fathers in time to come, saying, What mean these stones?

19ਪਹਿਲੇ ਮਹੀਨੇ ਦੇ ਦਸਵੇਂ ਦਿਨ ਲੋਕ ਯਰਦਨ ਤੋਂ ਉੱਤੇ ਆਏ ਅਤੇ ਯਰੀਹੋ ਦੀ ਪੂਰਬੀ ਸਰਹੱਦ ਉੱਤੇ ਗਿਲਗਾਲ ਵਿੱਚ ਡੇਰੇ ਲਾਏ।

20ਅਤੇ ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਗਿਲਗਾਲ ਵਿੱਚ ਖੜ੍ਹਾ ਕੀਤਾ ਜੋ ਉਨ੍ਹਾਂ ਨੇ ਯਰਦਨ ਵਿੱਚੋਂ ਕੱਢੇ ਸਨ।

21ਉਸ ਨੇ ਇਸਰਾਏਲੀਆਂ ਨੂੰ ਕਿਹਾ, “ਭਵਿੱਖ ਵਿੱਚ ਜਦੋਂ ਤੁਹਾਡੀ ਸੰਤਾਨ ਆਪਣੇ ਮਾਪਿਆਂ ਨੂੰ ਪੁੱਛੇ, ‘ਇਨ੍ਹਾਂ ਪੱਥਰਾਂ ਦਾ ਕੀ ਅਰਥ ਹੈ?’

22ਉਨ੍ਹਾਂ ਨੂੰ ਦੱਸਣਾ, ‘ਇਸਰਾਏਲ ਨੇ ਸੁੱਕੀ ਜ਼ਮੀਨ ਉੱਤੇ ਯਰਦਨ ਨੂੰ ਪਾਰ ਕੀਤਾ ਸੀ।’

23ਕਿਉਂਕਿ ਤੁਹਾਡੇ ਪਰਮੇਸ਼ਵਰ ਨੇ ਯਰਦਨ ਨਦੀ ਨੂੰ ਤੁਹਾਡੇ ਅੱਗੇ ਸੁਕਾ ਦਿੱਤਾ ਜਦੋਂ ਤੱਕ ਤੁਸੀਂ ਪਾਰ ਨਹੀਂ ਹੋ ਗਏ। ਤੁਹਾਡੇ ਪਰਮੇਸ਼ਵਰ ਨੇ ਯਰਦਨ ਨਾਲ ਉਹੀ ਕੀਤਾ ਜੋ ਉਸਨੇ ਲਾਲ ਸਮੁੰਦਰ ਨਾਲ ਕੀਤਾ ਸੀ ਜਦੋਂ ਉਸਨੇ ਇਸਨੂੰ ਸਾਡੇ ਸਾਹਮਣੇ ਸੁੱਕਾ ਦਿੱਤਾ ਜਦੋਂ ਤੱਕ ਅਸੀਂ ਪਾਰ ਨਹੀਂ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.