ਯੇਹੋਸ਼ੁਆ 4

ਉਨ੍ਹਾਂ ਨੂੰ ਦੱਸਣਾ, ‘ਇਸਰਾਏਲ ਨੇ ਸੁੱਕੀ ਜ਼ਮੀਨ ਉੱਤੇ ਯਰਦਨ ਨੂੰ ਪਾਰ ਕੀਤਾ ਸੀ।’

Joshua 4:22 (UKJV) Then all of you shall let your children know, saying, Israel came over this Jordan on dry land.

20ਅਤੇ ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਗਿਲਗਾਲ ਵਿੱਚ ਖੜ੍ਹਾ ਕੀਤਾ ਜੋ ਉਨ੍ਹਾਂ ਨੇ ਯਰਦਨ ਵਿੱਚੋਂ ਕੱਢੇ ਸਨ।

21ਉਸ ਨੇ ਇਸਰਾਏਲੀਆਂ ਨੂੰ ਕਿਹਾ, “ਭਵਿੱਖ ਵਿੱਚ ਜਦੋਂ ਤੁਹਾਡੀ ਸੰਤਾਨ ਆਪਣੇ ਮਾਪਿਆਂ ਨੂੰ ਪੁੱਛੇ, ‘ਇਨ੍ਹਾਂ ਪੱਥਰਾਂ ਦਾ ਕੀ ਅਰਥ ਹੈ?’

22ਉਨ੍ਹਾਂ ਨੂੰ ਦੱਸਣਾ, ‘ਇਸਰਾਏਲ ਨੇ ਸੁੱਕੀ ਜ਼ਮੀਨ ਉੱਤੇ ਯਰਦਨ ਨੂੰ ਪਾਰ ਕੀਤਾ ਸੀ।’

23ਕਿਉਂਕਿ ਤੁਹਾਡੇ ਪਰਮੇਸ਼ਵਰ ਨੇ ਯਰਦਨ ਨਦੀ ਨੂੰ ਤੁਹਾਡੇ ਅੱਗੇ ਸੁਕਾ ਦਿੱਤਾ ਜਦੋਂ ਤੱਕ ਤੁਸੀਂ ਪਾਰ ਨਹੀਂ ਹੋ ਗਏ। ਤੁਹਾਡੇ ਪਰਮੇਸ਼ਵਰ ਨੇ ਯਰਦਨ ਨਾਲ ਉਹੀ ਕੀਤਾ ਜੋ ਉਸਨੇ ਲਾਲ ਸਮੁੰਦਰ ਨਾਲ ਕੀਤਾ ਸੀ ਜਦੋਂ ਉਸਨੇ ਇਸਨੂੰ ਸਾਡੇ ਸਾਹਮਣੇ ਸੁੱਕਾ ਦਿੱਤਾ ਜਦੋਂ ਤੱਕ ਅਸੀਂ ਪਾਰ ਨਹੀਂ ਹੋ ਗਏ।

24ਉਸਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਧਰਤੀ ਦੇ ਸਾਰੇ ਲੋਕ ਜਾਣ ਸਕਣ ਕਿ ਯਾਹਵੇਹ ਦਾ ਹੱਥ ਸ਼ਕਤੀਸ਼ਾਲੀ ਹੈ ਅਤੇ ਤੁਸੀਂ ਹਮੇਸ਼ਾ ਆਪਣੇ ਯਾਹਵੇਹ ਤੋਂ ਡਰਦੇ ਰਹੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.