ਯੇਹੋਸ਼ੁਆ 7

ਜਦੋਂ ਉਹ ਯੇਹੋਸ਼ੁਆ ਕੋਲ ਵਾਪਸ ਆਏ ਤਾਂ ਉਨ੍ਹਾਂ ਨੇ ਆਖਿਆ, “ਸਾਰੀ ਸੈਨਾਂ ਨੂੰ ਅਈ ਦੇ ਵਿਰੁੱਧ ਜਾਣ ਦੀ ਲੋੜ ਨਹੀਂ। ਦੋ ਜਾਂ ਤਿੰਨ ਹਜ਼ਾਰ ਆਦਮੀ ਉਤਾਹ ਜਾ ਕੇ ਅਈ ਨੂੰ ਜਿੱਤ ਲੈਣ, ਕਿਉਂਕਿ ਉੱਥੇ ਸਿਰਫ ਕੁਝ ਹੀ ਲੋਕ ਰਹਿੰਦੇ ਹਨ।”

Joshua 7:3 (UKJV) And they returned to Joshua, and said unto him, Let not all the people go up; but let about two or three thousand men go up and strike Ai; and make not all the people to labour thither; for they are but few.

1ਪਰ ਇਸਰਾਏਲੀਆਂ ਨੇ ਚੜ੍ਹਾਵੇ ਦੀਆਂ ਚੀਜ਼ਾ ਦੇ ਪ੍ਰਤੀ ਅਪਰਾਧ ਕੀਤਾ; ਕਿਉ ਜੋ ਯਹੂਦਾਹ ਦੇ ਗੋਤ ਵਿੱਚੋਂ ਕਰਮੀ ਦੇ ਪੁੱਤਰ ਆਕਾਨ ਨੇ, ਜ਼ੇਰਾਹ ਦੇ ਪੁੱਤਰ, ਜ਼ਿਮਰੀ ਦੇ ਪੁੱਤਰ ਨੇ ਚੜ੍ਹਾਵੇ ਦੀਆਂ ਕੁਝ ਚੀਜ਼ਾਂ ਆਪਣੇ ਲਈ ਰੱਖ ਲਈਆਂ ਸੀ। ਇਸ ਲਈ ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ।

2ਹੁਣ ਯੇਹੋਸ਼ੁਆ ਨੇ ਯਰੀਹੋ ਤੋਂ ਅਈ ਨੂੰ ਜੋ ਬੈਤਏਲ ਦੇ ਪੂਰਬ ਵੱਲ ਬੈਤ-ਆਵਨ ਦੇ ਨੇੜੇ ਹੈ, ਆਦਮੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੂੰ ਕਿਹਾ, “ਉੱਪਰ ਜਾਓ ਅਤੇ ਇਸ ਇਲਾਕੇ ਦੀ ਜਾਸੂਸੀ ਕਰੋ।” ਇਸ ਲਈ ਆਦਮੀ ਉੱਪਰ ਗਏ ਅਤੇ ਅਈ ਦੀ ਜਾਸੂਸੀ ਕੀਤੀ।

3ਜਦੋਂ ਉਹ ਯੇਹੋਸ਼ੁਆ ਕੋਲ ਵਾਪਸ ਆਏ ਤਾਂ ਉਨ੍ਹਾਂ ਨੇ ਆਖਿਆ, “ਸਾਰੀ ਸੈਨਾਂ ਨੂੰ ਅਈ ਦੇ ਵਿਰੁੱਧ ਜਾਣ ਦੀ ਲੋੜ ਨਹੀਂ। ਦੋ ਜਾਂ ਤਿੰਨ ਹਜ਼ਾਰ ਆਦਮੀ ਉਤਾਹ ਜਾ ਕੇ ਅਈ ਨੂੰ ਜਿੱਤ ਲੈਣ, ਕਿਉਂਕਿ ਉੱਥੇ ਸਿਰਫ ਕੁਝ ਹੀ ਲੋਕ ਰਹਿੰਦੇ ਹਨ।”

4ਇਸ ਲਈ ਲਗਭਗ ਤਿੰਨ ਹਜ਼ਾਰ ਲੋਕ ਉੱਪਰ ਗਏ, ਪਰ ਉਨ੍ਹਾਂ ਨੂੰ ਅਈ ਦੇ ਬੰਦਿਆਂ ਨੇ ਹਰਾ ਦਿੱਤਾ,

5ਜਿਨ੍ਹਾਂ ਨੇ ਉਨ੍ਹਾਂ ਵਿੱਚੋਂ ਛੱਤੀ ਮਨੁੱਖਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਦੇ ਸ਼ਹਿਰ ਦੇ ਦਰਵਾਜ਼ੇ ਤੋਂ ਲੈ ਕੇ ਪੱਥਰ ਦੀਆਂ ਖੱਡਾਂ ਤੱਕ ਪਿੱਛਾ ਕੀਤਾ ਅਤੇ ਢਲਾਣਾਂ ਉੱਤੇ ਉਨ੍ਹਾਂ ਨੂੰ ਮਾਰਿਆ। ਇਸ ਨਾਲ ਲੋਕਾਂ ਦੇ ਦਿਲ ਡਰ ਨਾਲ ਪਿਘਲ ਗਏ ਅਤੇ ਪਾਣੀ ਵਾਂਗ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.