ਯੇਹੋਸ਼ੁਆ 7

ਜਿਨ੍ਹਾਂ ਨੇ ਉਨ੍ਹਾਂ ਵਿੱਚੋਂ ਛੱਤੀ ਮਨੁੱਖਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਦੇ ਸ਼ਹਿਰ ਦੇ ਦਰਵਾਜ਼ੇ ਤੋਂ ਲੈ ਕੇ ਪੱਥਰ ਦੀਆਂ ਖੱਡਾਂ ਤੱਕ ਪਿੱਛਾ ਕੀਤਾ ਅਤੇ ਢਲਾਣਾਂ ਉੱਤੇ ਉਨ੍ਹਾਂ ਨੂੰ ਮਾਰਿਆ। ਇਸ ਨਾਲ ਲੋਕਾਂ ਦੇ ਦਿਲ ਡਰ ਨਾਲ ਪਿਘਲ ਗਏ ਅਤੇ ਪਾਣੀ ਵਾਂਗ ਹੋ ਗਏ।

Joshua 7:5 (UKJV) And the men of Ai stroke of them about thirty and six men: for they chased them from before the gate even unto Shebarim, and stroke them in the going down: wherefore the hearts of the people melted, and became as water.

3ਜਦੋਂ ਉਹ ਯੇਹੋਸ਼ੁਆ ਕੋਲ ਵਾਪਸ ਆਏ ਤਾਂ ਉਨ੍ਹਾਂ ਨੇ ਆਖਿਆ, “ਸਾਰੀ ਸੈਨਾਂ ਨੂੰ ਅਈ ਦੇ ਵਿਰੁੱਧ ਜਾਣ ਦੀ ਲੋੜ ਨਹੀਂ। ਦੋ ਜਾਂ ਤਿੰਨ ਹਜ਼ਾਰ ਆਦਮੀ ਉਤਾਹ ਜਾ ਕੇ ਅਈ ਨੂੰ ਜਿੱਤ ਲੈਣ, ਕਿਉਂਕਿ ਉੱਥੇ ਸਿਰਫ ਕੁਝ ਹੀ ਲੋਕ ਰਹਿੰਦੇ ਹਨ।”

4ਇਸ ਲਈ ਲਗਭਗ ਤਿੰਨ ਹਜ਼ਾਰ ਲੋਕ ਉੱਪਰ ਗਏ, ਪਰ ਉਨ੍ਹਾਂ ਨੂੰ ਅਈ ਦੇ ਬੰਦਿਆਂ ਨੇ ਹਰਾ ਦਿੱਤਾ,

5ਜਿਨ੍ਹਾਂ ਨੇ ਉਨ੍ਹਾਂ ਵਿੱਚੋਂ ਛੱਤੀ ਮਨੁੱਖਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਦੇ ਸ਼ਹਿਰ ਦੇ ਦਰਵਾਜ਼ੇ ਤੋਂ ਲੈ ਕੇ ਪੱਥਰ ਦੀਆਂ ਖੱਡਾਂ ਤੱਕ ਪਿੱਛਾ ਕੀਤਾ ਅਤੇ ਢਲਾਣਾਂ ਉੱਤੇ ਉਨ੍ਹਾਂ ਨੂੰ ਮਾਰਿਆ। ਇਸ ਨਾਲ ਲੋਕਾਂ ਦੇ ਦਿਲ ਡਰ ਨਾਲ ਪਿਘਲ ਗਏ ਅਤੇ ਪਾਣੀ ਵਾਂਗ ਹੋ ਗਏ।

6ਤਦ ਯੇਹੋਸ਼ੁਆ ਨੇ ਆਪਣੇ ਕੱਪੜੇ ਪਾੜੇ ਅਤੇ ਯਾਹਵੇਹ ਦੇ ਸੰਦੂਕ ਦੇ ਅੱਗੇ ਧਰਤੀ ਉੱਤੇ ਡਿੱਗ ਪਿਆ, ਸ਼ਾਮ ਤੱਕ ਉੱਥੇ ਰਿਹਾ। ਇਸਰਾਏਲ ਦੇ ਬਜ਼ੁਰਗਾਂ ਨੇ ਵੀ ਅਜਿਹਾ ਹੀ ਕੀਤਾ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਮਿੱਟੀ ਛਿੜਕੀ।

7ਅਤੇ ਯੇਹੋਸ਼ੁਆ ਨੇ ਆਖਿਆ, “ਹਾਏ, ਯਾਹਵੇਹ ਪਰਮੇਸ਼ਵਰ, ਤੂੰ ਇਨ੍ਹਾਂ ਲੋਕਾਂ ਨੂੰ ਯਰਦਨ ਦੇ ਪਾਰ ਕਿਉਂ ਲਿਆਇਆ ਕਿ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਕੇ ਸਾਨੂੰ ਤਬਾਹ ਕਰ ਦੇਵੇ? ਕਾਸ਼ ਅਸੀਂ ਯਰਦਨ ਦੇ ਦੂਜੇ ਪਾਸੇ ਰਹਿਣ ਵਿੱਚ ਸੰਤੁਸ਼ਟ ਹੁੰਦੇ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.