4ਇਸ ਲਈ ਲਗਭਗ ਤਿੰਨ ਹਜ਼ਾਰ ਲੋਕ ਉੱਪਰ ਗਏ, ਪਰ ਉਨ੍ਹਾਂ ਨੂੰ ਅਈ ਦੇ ਬੰਦਿਆਂ ਨੇ ਹਰਾ ਦਿੱਤਾ,
5ਜਿਨ੍ਹਾਂ ਨੇ ਉਨ੍ਹਾਂ ਵਿੱਚੋਂ ਛੱਤੀ ਮਨੁੱਖਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਦੇ ਸ਼ਹਿਰ ਦੇ ਦਰਵਾਜ਼ੇ ਤੋਂ ਲੈ ਕੇ ਪੱਥਰ ਦੀਆਂ ਖੱਡਾਂ ਤੱਕ ਪਿੱਛਾ ਕੀਤਾ ਅਤੇ ਢਲਾਣਾਂ ਉੱਤੇ ਉਨ੍ਹਾਂ ਨੂੰ ਮਾਰਿਆ। ਇਸ ਨਾਲ ਲੋਕਾਂ ਦੇ ਦਿਲ ਡਰ ਨਾਲ ਪਿਘਲ ਗਏ ਅਤੇ ਪਾਣੀ ਵਾਂਗ ਹੋ ਗਏ।
6ਤਦ ਯੇਹੋਸ਼ੁਆ ਨੇ ਆਪਣੇ ਕੱਪੜੇ ਪਾੜੇ ਅਤੇ ਯਾਹਵੇਹ ਦੇ ਸੰਦੂਕ ਦੇ ਅੱਗੇ ਧਰਤੀ ਉੱਤੇ ਡਿੱਗ ਪਿਆ, ਸ਼ਾਮ ਤੱਕ ਉੱਥੇ ਰਿਹਾ। ਇਸਰਾਏਲ ਦੇ ਬਜ਼ੁਰਗਾਂ ਨੇ ਵੀ ਅਜਿਹਾ ਹੀ ਕੀਤਾ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਮਿੱਟੀ ਛਿੜਕੀ।
7ਅਤੇ ਯੇਹੋਸ਼ੁਆ ਨੇ ਆਖਿਆ, “ਹਾਏ, ਯਾਹਵੇਹ ਪਰਮੇਸ਼ਵਰ, ਤੂੰ ਇਨ੍ਹਾਂ ਲੋਕਾਂ ਨੂੰ ਯਰਦਨ ਦੇ ਪਾਰ ਕਿਉਂ ਲਿਆਇਆ ਕਿ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਕੇ ਸਾਨੂੰ ਤਬਾਹ ਕਰ ਦੇਵੇ? ਕਾਸ਼ ਅਸੀਂ ਯਰਦਨ ਦੇ ਦੂਜੇ ਪਾਸੇ ਰਹਿਣ ਵਿੱਚ ਸੰਤੁਸ਼ਟ ਹੁੰਦੇ!
8ਯਾਹਵੇਹ, ਆਪਣੇ ਸੇਵਕ ਨੂੰ ਮਾਫ਼ ਕਰ। ਮੈਂ ਕੀ ਕਹਿ ਸਕਦਾ ਹਾਂ, ਹੁਣ ਜਦੋਂ ਇਸਰਾਏਲ ਆਪਣੇ ਦੁਸ਼ਮਣਾਂ ਦੁਆਰਾ ਹਰਾ ਦਿੱਤਾ ਗਿਆ ਹੈ?