ਯੇਹੋਸ਼ੁਆ 7

ਕਨਾਨੀ ਅਤੇ ਦੇਸ਼ ਦੇ ਹੋਰ ਲੋਕ ਇਸ ਬਾਰੇ ਸੁਣਨਗੇ ਅਤੇ ਉਹ ਸਾਨੂੰ ਘੇਰ ਲੈਣਗੇ ਅਤੇ ਸਾਡਾ ਨਾਮ ਧਰਤੀ ਤੋਂ ਮਿਟਾ ਦੇਣਗੇ। ਫਿਰ ਤੂੰ ਆਪਣੇ ਮਹਾਨ ਨਾਮ ਲਈ ਕੀ ਕਰੇਂਗਾ?”

Joshua 7:9 (UKJV) For the Canaanites and all the inhabitants of the land shall hear of it, and shall surround us round, and cut off our name from the earth: and what will you do unto your great name?

7ਅਤੇ ਯੇਹੋਸ਼ੁਆ ਨੇ ਆਖਿਆ, “ਹਾਏ, ਯਾਹਵੇਹ ਪਰਮੇਸ਼ਵਰ, ਤੂੰ ਇਨ੍ਹਾਂ ਲੋਕਾਂ ਨੂੰ ਯਰਦਨ ਦੇ ਪਾਰ ਕਿਉਂ ਲਿਆਇਆ ਕਿ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਕੇ ਸਾਨੂੰ ਤਬਾਹ ਕਰ ਦੇਵੇ? ਕਾਸ਼ ਅਸੀਂ ਯਰਦਨ ਦੇ ਦੂਜੇ ਪਾਸੇ ਰਹਿਣ ਵਿੱਚ ਸੰਤੁਸ਼ਟ ਹੁੰਦੇ!

8ਯਾਹਵੇਹ, ਆਪਣੇ ਸੇਵਕ ਨੂੰ ਮਾਫ਼ ਕਰ। ਮੈਂ ਕੀ ਕਹਿ ਸਕਦਾ ਹਾਂ, ਹੁਣ ਜਦੋਂ ਇਸਰਾਏਲ ਆਪਣੇ ਦੁਸ਼ਮਣਾਂ ਦੁਆਰਾ ਹਰਾ ਦਿੱਤਾ ਗਿਆ ਹੈ?

9ਕਨਾਨੀ ਅਤੇ ਦੇਸ਼ ਦੇ ਹੋਰ ਲੋਕ ਇਸ ਬਾਰੇ ਸੁਣਨਗੇ ਅਤੇ ਉਹ ਸਾਨੂੰ ਘੇਰ ਲੈਣਗੇ ਅਤੇ ਸਾਡਾ ਨਾਮ ਧਰਤੀ ਤੋਂ ਮਿਟਾ ਦੇਣਗੇ। ਫਿਰ ਤੂੰ ਆਪਣੇ ਮਹਾਨ ਨਾਮ ਲਈ ਕੀ ਕਰੇਂਗਾ?”

10ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਖੜ੍ਹਾਂ ਹੋ! ਤੂੰ ਕਿਉਂ ਮੂੰਹ ਦੇ ਬਲ ਪਿਆ ਹੈ?

11ਇਸਰਾਏਲ ਨੇ ਪਾਪ ਕੀਤਾ ਹੈ ਅਤੇ ਉਨ੍ਹਾਂ ਨੇ ਮੇਰੇ ਇਕਰਾਰਨਾਮੇ ਦੀ ਉਲੰਘਣਾ ਕੀਤੀ ਹੈ, ਜਿਸ ਦੀ ਪਾਲਣਾ ਕਰਨ ਲਈ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਹ ਕੁਝ ਚੜ੍ਹਾਵੇ ਦੀਆਂ ਚੀਜ਼ਾਂ ਲੈ ਗਏ ਹਨ, ਉਹਨਾਂ ਨੇ ਚੋਰੀ ਕੀਤੀ ਹੈ, ਉਹਨਾਂ ਨੇ ਝੂਠ ਬੋਲਿਆ ਹੈ, ਉਹਨਾਂ ਨੇ ਉਹਨਾਂ ਨੂੰ ਆਪਣੇ ਮਾਲ ਨਾਲ ਰਲਾ ਲਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.