ਯੇਹੋਸ਼ੁਆ 8

ਉਸ ਨੇ ਅਈ ਦੇ ਰਾਜੇ ਦੀ ਲਾਸ਼ ਨੂੰ ਇੱਕ ਖੰਭੇ ਉੱਤੇ ਟੰਗ ਦਿੱਤਾ ਅਤੇ ਸ਼ਾਮ ਤੱਕ ਉੱਥੇ ਹੀ ਛੱਡ ਦਿੱਤਾ। ਸੂਰਜ ਡੁੱਬਣ ਵੇਲੇ, ਯੇਹੋਸ਼ੁਆ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਲਾਸ਼ ਨੂੰ ਖੰਭੇ ਤੋਂ ਚੁੱਕ ਕੇ ਸ਼ਹਿਰ ਦੇ ਦਰਵਾਜ਼ੇ ਉੱਤੇ ਸੁੱਟ ਦੇਣ ਅਤੇ ਉਨ੍ਹਾਂ ਨੇ ਉਸ ਉੱਤੇ ਚੱਟਾਨਾਂ ਦਾ ਇੱਕ ਵੱਡਾ ਢੇਰ ਖੜ੍ਹਾ ਕੀਤਾ, ਜੋ ਅੱਜ ਤੱਕ ਕਾਇਮ ਹੈ।

Joshua 8:29 (UKJV) And the king of Ai he hanged on a tree until evening: and as soon as the sun was down, Joshua commanded that they should take his carcass down from the tree, and cast it at the entering of the gate of the city, and raise thereon a great heap of stones, that remains unto this day.

27ਪਰ ਇਸਰਾਏਲੀਆਂ ਨੇ ਆਪਣੇ ਲਈ ਇਸ ਸ਼ਹਿਰ ਦੇ ਪਸ਼ੂ, ਧਨ ਅਤੇ ਲੁੱਟ ਦਾ ਮਾਲ ਲੈ ਲਿਆ, ਜਿਵੇਂ ਕਿ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ ਸੀ।

28ਇਸ ਲਈ ਯੇਹੋਸ਼ੁਆ ਨੇ ਅਈ ਨੂੰ ਸਾੜ ਦਿੱਤਾ ਅਤੇ ਇਸਨੂੰ ਖੰਡਰ ਦਾ ਇੱਕ ਸਥਾਈ ਢੇਰ ਬਣਾ ਦਿੱਤਾ, ਜੋ ਅੱਜ ਤੱਕ ਵਿਰਾਨ ਥਾਂ ਹੈ।

29ਉਸ ਨੇ ਅਈ ਦੇ ਰਾਜੇ ਦੀ ਲਾਸ਼ ਨੂੰ ਇੱਕ ਖੰਭੇ ਉੱਤੇ ਟੰਗ ਦਿੱਤਾ ਅਤੇ ਸ਼ਾਮ ਤੱਕ ਉੱਥੇ ਹੀ ਛੱਡ ਦਿੱਤਾ। ਸੂਰਜ ਡੁੱਬਣ ਵੇਲੇ, ਯੇਹੋਸ਼ੁਆ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਲਾਸ਼ ਨੂੰ ਖੰਭੇ ਤੋਂ ਚੁੱਕ ਕੇ ਸ਼ਹਿਰ ਦੇ ਦਰਵਾਜ਼ੇ ਉੱਤੇ ਸੁੱਟ ਦੇਣ ਅਤੇ ਉਨ੍ਹਾਂ ਨੇ ਉਸ ਉੱਤੇ ਚੱਟਾਨਾਂ ਦਾ ਇੱਕ ਵੱਡਾ ਢੇਰ ਖੜ੍ਹਾ ਕੀਤਾ, ਜੋ ਅੱਜ ਤੱਕ ਕਾਇਮ ਹੈ।

30ਫ਼ੇਰ ਯੇਹੋਸ਼ੁਆ ਨੇ ਏਬਾਲ ਪਹਾੜ ਉੱਤੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਲਈ ਇੱਕ ਜਗਵੇਦੀ ਬਣਾਈ।

31ਜਿਵੇਂ ਕਿ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਸਨੇ ਇਸਨੂੰ ਮੋਸ਼ੇਹ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੇ ਅਨੁਸਾਰ ਬਣਾਇਆ ਇੱਕ ਬਿਨ੍ਹਾਂ ਤਰਾਸ਼ੇ ਪੱਥਰਾਂ ਦੀ ਇੱਕ ਜਗਵੇਦੀ, ਜਿਸ ਉੱਤੇ ਕੋਈ ਲੋਹੇ ਦਾ ਸੰਦ ਨਹੀਂ ਵਰਤਿਆ ਗਿਆ ਸੀ। ਇਸ ਤੇ ਉਨ੍ਹਾਂ ਨੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੰਗਤੀ ਦੀਆਂ ਭੇਟਾਂ ਚੜ੍ਹਾਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.