ਯੇਹੋਸ਼ੁਆ 8

ਜਿਵੇਂ ਕਿ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਸਨੇ ਇਸਨੂੰ ਮੋਸ਼ੇਹ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੇ ਅਨੁਸਾਰ ਬਣਾਇਆ ਇੱਕ ਬਿਨ੍ਹਾਂ ਤਰਾਸ਼ੇ ਪੱਥਰਾਂ ਦੀ ਇੱਕ ਜਗਵੇਦੀ, ਜਿਸ ਉੱਤੇ ਕੋਈ ਲੋਹੇ ਦਾ ਸੰਦ ਨਹੀਂ ਵਰਤਿਆ ਗਿਆ ਸੀ। ਇਸ ਤੇ ਉਨ੍ਹਾਂ ਨੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੰਗਤੀ ਦੀਆਂ ਭੇਟਾਂ ਚੜ੍ਹਾਈਆਂ।

Joshua 8:31 (UKJV) As Moses the servant of the LORD commanded the children of Israel, as it is written in the book of the law of Moses, an altar of whole stones, over which no man has lift up any iron: and they offered thereon burnt offerings unto the LORD, and sacrificed peace offerings.

29ਉਸ ਨੇ ਅਈ ਦੇ ਰਾਜੇ ਦੀ ਲਾਸ਼ ਨੂੰ ਇੱਕ ਖੰਭੇ ਉੱਤੇ ਟੰਗ ਦਿੱਤਾ ਅਤੇ ਸ਼ਾਮ ਤੱਕ ਉੱਥੇ ਹੀ ਛੱਡ ਦਿੱਤਾ। ਸੂਰਜ ਡੁੱਬਣ ਵੇਲੇ, ਯੇਹੋਸ਼ੁਆ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਲਾਸ਼ ਨੂੰ ਖੰਭੇ ਤੋਂ ਚੁੱਕ ਕੇ ਸ਼ਹਿਰ ਦੇ ਦਰਵਾਜ਼ੇ ਉੱਤੇ ਸੁੱਟ ਦੇਣ ਅਤੇ ਉਨ੍ਹਾਂ ਨੇ ਉਸ ਉੱਤੇ ਚੱਟਾਨਾਂ ਦਾ ਇੱਕ ਵੱਡਾ ਢੇਰ ਖੜ੍ਹਾ ਕੀਤਾ, ਜੋ ਅੱਜ ਤੱਕ ਕਾਇਮ ਹੈ।

30ਫ਼ੇਰ ਯੇਹੋਸ਼ੁਆ ਨੇ ਏਬਾਲ ਪਹਾੜ ਉੱਤੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਲਈ ਇੱਕ ਜਗਵੇਦੀ ਬਣਾਈ।

31ਜਿਵੇਂ ਕਿ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਸਨੇ ਇਸਨੂੰ ਮੋਸ਼ੇਹ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੇ ਅਨੁਸਾਰ ਬਣਾਇਆ ਇੱਕ ਬਿਨ੍ਹਾਂ ਤਰਾਸ਼ੇ ਪੱਥਰਾਂ ਦੀ ਇੱਕ ਜਗਵੇਦੀ, ਜਿਸ ਉੱਤੇ ਕੋਈ ਲੋਹੇ ਦਾ ਸੰਦ ਨਹੀਂ ਵਰਤਿਆ ਗਿਆ ਸੀ। ਇਸ ਤੇ ਉਨ੍ਹਾਂ ਨੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੰਗਤੀ ਦੀਆਂ ਭੇਟਾਂ ਚੜ੍ਹਾਈਆਂ।

32ਉੱਥੇ, ਇਸਰਾਏਲੀਆਂ ਦੀ ਮੌਜੂਦਗੀ ਵਿੱਚ, ਯੇਹੋਸ਼ੁਆ ਨੇ ਮੋਸ਼ੇਹ ਦੇ ਕਾਨੂੰਨ ਦੀ ਇੱਕ ਨਕਲ ਪੱਥਰਾਂ ਉੱਤੇ ਲਿਖੀ।

33ਸਾਰੇ ਇਸਰਾਏਲੀ, ਆਪਣੇ ਬਜ਼ੁਰਗਾਂ, ਅਧਿਕਾਰੀਆਂ ਅਤੇ ਨਿਆਂਕਾਰਾਂ ਦੇ ਨਾਲ, ਯਾਹਵੇਹ ਦੇ ਨੇਮ ਦੇ ਸੰਦੂਕ ਦੇ ਦੋਵੇਂ ਪਾਸੇ ਖੜ੍ਹੇ ਸਨ, ਲੇਵੀ ਜਾਜਕਾਂ ਦੇ ਸਾਹਮਣੇ ਸਨ ਜੋ ਇਸਨੂੰ ਚੁੱਕਦੇ ਸਨ। ਉਨ੍ਹਾਂ ਵਿੱਚ ਰਹਿਣ ਵਾਲੇ ਵਿਦੇਸ਼ੀ ਅਤੇ ਦੇਸ਼ੀ ਜਨਮੇ ਦੋਵੇਂ ਹੀ ਸਨ। ਅੱਧੇ ਲੋਕ ਗਰਿੱਜ਼ੀਮ ਪਹਾੜ ਦੇ ਸਾਹਮਣੇ ਅਤੇ ਅੱਧੇ ਏਬਾਲ ਪਹਾੜ ਦੇ ਸਾਹਮਣੇ ਖੜ੍ਹੇ ਸਨ, ਜਿਵੇਂ ਕਿ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਪਹਿਲਾਂ ਹੁਕਮ ਦਿੱਤਾ ਸੀ ਜਦੋਂ ਉਸਨੇ ਇਸਰਾਏਲ ਦੇ ਲੋਕਾਂ ਨੂੰ ਅਸੀਸ ਦੇਣ ਲਈ ਹਿਦਾਇਤਾਂ ਦਿੱਤੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.