ਯੇਹੋਸ਼ੁਆ 8

ਇਸ ਲਈ ਯੇਹੋਸ਼ੁਆ ਨੇ ਅਈ ਨੂੰ ਸਾੜ ਦਿੱਤਾ ਅਤੇ ਇਸਨੂੰ ਖੰਡਰ ਦਾ ਇੱਕ ਸਥਾਈ ਢੇਰ ਬਣਾ ਦਿੱਤਾ, ਜੋ ਅੱਜ ਤੱਕ ਵਿਰਾਨ ਥਾਂ ਹੈ।

Joshua 8:28 (UKJV) And Joshua burnt Ai, and made it an heap for ever, even a desolation unto this day.

26ਕਿਉਂ ਜੋ ਯੇਹੋਸ਼ੁਆ ਨੇ ਉਹ ਹੱਥ ਪਿੱਛੇ ਨਾ ਖਿੱਚਿਆ ਜਿਸਨੇ ਆਪਣਾ ਬਰਛਾ ਫੜਿਆ ਹੋਇਆ ਸੀ ਜਦ ਤੱਕ ਉਹ ਅਈ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਨਾਸ਼ ਕਰ ਦਿੰਦਾ।

27ਪਰ ਇਸਰਾਏਲੀਆਂ ਨੇ ਆਪਣੇ ਲਈ ਇਸ ਸ਼ਹਿਰ ਦੇ ਪਸ਼ੂ, ਧਨ ਅਤੇ ਲੁੱਟ ਦਾ ਮਾਲ ਲੈ ਲਿਆ, ਜਿਵੇਂ ਕਿ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ ਸੀ।

28ਇਸ ਲਈ ਯੇਹੋਸ਼ੁਆ ਨੇ ਅਈ ਨੂੰ ਸਾੜ ਦਿੱਤਾ ਅਤੇ ਇਸਨੂੰ ਖੰਡਰ ਦਾ ਇੱਕ ਸਥਾਈ ਢੇਰ ਬਣਾ ਦਿੱਤਾ, ਜੋ ਅੱਜ ਤੱਕ ਵਿਰਾਨ ਥਾਂ ਹੈ।

29ਉਸ ਨੇ ਅਈ ਦੇ ਰਾਜੇ ਦੀ ਲਾਸ਼ ਨੂੰ ਇੱਕ ਖੰਭੇ ਉੱਤੇ ਟੰਗ ਦਿੱਤਾ ਅਤੇ ਸ਼ਾਮ ਤੱਕ ਉੱਥੇ ਹੀ ਛੱਡ ਦਿੱਤਾ। ਸੂਰਜ ਡੁੱਬਣ ਵੇਲੇ, ਯੇਹੋਸ਼ੁਆ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਲਾਸ਼ ਨੂੰ ਖੰਭੇ ਤੋਂ ਚੁੱਕ ਕੇ ਸ਼ਹਿਰ ਦੇ ਦਰਵਾਜ਼ੇ ਉੱਤੇ ਸੁੱਟ ਦੇਣ ਅਤੇ ਉਨ੍ਹਾਂ ਨੇ ਉਸ ਉੱਤੇ ਚੱਟਾਨਾਂ ਦਾ ਇੱਕ ਵੱਡਾ ਢੇਰ ਖੜ੍ਹਾ ਕੀਤਾ, ਜੋ ਅੱਜ ਤੱਕ ਕਾਇਮ ਹੈ।

30ਫ਼ੇਰ ਯੇਹੋਸ਼ੁਆ ਨੇ ਏਬਾਲ ਪਹਾੜ ਉੱਤੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਲਈ ਇੱਕ ਜਗਵੇਦੀ ਬਣਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.