ਯੇਹੋਸ਼ੁਆ 9

ਅਤੇ ਸਾਡੇ ਬਜ਼ੁਰਗਾਂ ਅਤੇ ਸਾਡੇ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਸਾਨੂੰ ਕਿਹਾ, ‘ਆਪਣੇ ਸਫ਼ਰ ਲਈ ਪ੍ਰਬੰਧ ਕਰੋ; ਜਾਓ ਅਤੇ ਉਨ੍ਹਾਂ ਨੂੰ ਮਿਲੋ ਅਤੇ ਉਨ੍ਹਾਂ ਨੂੰ ਆਖੋ, “ਅਸੀਂ ਤੁਹਾਡੇ ਸੇਵਕ ਹਾਂ; ਸਾਡੇ ਨਾਲ ਇੱਕ ਨੇਮ ਬੰਨ੍ਹੋ।” ’

Joshua 9:11 (UKJV) Wherefore our elders and all the inhabitants of our country spoke to us, saying, Take victuals with you for the journey, and go to meet them, and say unto them, We are your servants: therefore now make all of you a league with us.

9ਉਨ੍ਹਾਂ ਨੇ ਜਵਾਬ ਦਿੱਤਾ: “ਤੁਹਾਡੇ ਸੇਵਕ ਤੁਹਾਡੇ ਪਰਮੇਸ਼ਵਰ ਦੀ ਪ੍ਰਸਿੱਧੀ ਦੇ ਕਾਰਨ ਬਹੁਤ ਦੂਰ ਦੇਸ਼ ਤੋਂ ਆਏ ਹਨ। ਕਿਉਂ ਜੋ ਅਸੀਂ ਉਹ ਦੀਆਂ ਖਬਰਾਂ ਸੁਣੀਆਂ ਹਨ, ਉਹ ਸਭ ਕੁਝ ਜੋ ਉਸਨੇ ਮਿਸਰ ਵਿੱਚ ਕੀਤਾ,

10ਅਤੇ ਉਹ ਸਭ ਕੁਝ ਜੋ ਉਸ ਨੇ ਯਰਦਨ ਦੇ ਪੂਰਬ ਵੱਲ ਅਮੋਰੀਆਂ ਦੇ ਦੋ ਰਾਜਿਆਂ ਹੇਸ਼ਬੋਨ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਨਾਲ ਕੀਤਾ, ਜੋ ਅਸ਼ਤਾਰੋਥ ਵਿੱਚ ਰਾਜ ਕਰਦਾ ਸੀ।

11ਅਤੇ ਸਾਡੇ ਬਜ਼ੁਰਗਾਂ ਅਤੇ ਸਾਡੇ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਸਾਨੂੰ ਕਿਹਾ, ‘ਆਪਣੇ ਸਫ਼ਰ ਲਈ ਪ੍ਰਬੰਧ ਕਰੋ; ਜਾਓ ਅਤੇ ਉਨ੍ਹਾਂ ਨੂੰ ਮਿਲੋ ਅਤੇ ਉਨ੍ਹਾਂ ਨੂੰ ਆਖੋ, “ਅਸੀਂ ਤੁਹਾਡੇ ਸੇਵਕ ਹਾਂ; ਸਾਡੇ ਨਾਲ ਇੱਕ ਨੇਮ ਬੰਨ੍ਹੋ।” ’

12ਇਹ ਸਾਡੀ ਰੋਟੀ ਅਸੀਂ ਆਪਣੇ ਖਾਣ ਲਈ ਆਪਣਿਆਂ ਘਰਾਂ ਤੋਂ ਗਰਮ-ਗਰਮ ਲਈ ਸੀ। ਜਿਸ ਦਿਨ ਅਸੀਂ ਤੁਹਾਡੇ ਕੋਲ ਆਉਣ ਲਈ ਨਿੱਕਲੇ, ਪਰ ਹੁਣ ਦੇਖੋ ਕਿ ਇਹ ਕਿੰਨੀ ਸੁੱਕੀ ਹਨ ਅਤੇ ਉਹਨਾਂ ਨੂੰ ਉੱਲੀ ਲੱਗੀ ਹੋਈ ਹੈ।

13ਅਤੇ ਇਹ ਮਸ਼ਕਾਂ ਜਿਹੜੀਆਂ ਅਸੀਂ ਭਰੀਆਂ ਸਨ ਨਵੀਆਂ ਸਨ, ਪਰ ਵੇਖੋ ਉਹ ਕਿੰਨੀਆਂ ਫਟੀਆਂ ਹੋਈਆਂ ਹਨ ਅਤੇ ਸਾਡੇ ਕੱਪੜੇ ਅਤੇ ਜੁੱਤੀਆਂ ਬਹੁਤ ਲੰਬੇ ਸਫ਼ਰ ਕਾਰਨ ਖਰਾਬ ਹੋ ਗਈਆਂ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.