ਯੇਹੋਸ਼ੁਆ 9

ਅਤੇ ਇਹ ਮਸ਼ਕਾਂ ਜਿਹੜੀਆਂ ਅਸੀਂ ਭਰੀਆਂ ਸਨ ਨਵੀਆਂ ਸਨ, ਪਰ ਵੇਖੋ ਉਹ ਕਿੰਨੀਆਂ ਫਟੀਆਂ ਹੋਈਆਂ ਹਨ ਅਤੇ ਸਾਡੇ ਕੱਪੜੇ ਅਤੇ ਜੁੱਤੀਆਂ ਬਹੁਤ ਲੰਬੇ ਸਫ਼ਰ ਕਾਰਨ ਖਰਾਬ ਹੋ ਗਈਆਂ ਹਨ।”

Joshua 9:13 (UKJV) And these bottles of wine, which we filled, were new; and, behold, they be rent: and these our garments and our shoes are become old by reason of the very long journey.

11ਅਤੇ ਸਾਡੇ ਬਜ਼ੁਰਗਾਂ ਅਤੇ ਸਾਡੇ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਸਾਨੂੰ ਕਿਹਾ, ‘ਆਪਣੇ ਸਫ਼ਰ ਲਈ ਪ੍ਰਬੰਧ ਕਰੋ; ਜਾਓ ਅਤੇ ਉਨ੍ਹਾਂ ਨੂੰ ਮਿਲੋ ਅਤੇ ਉਨ੍ਹਾਂ ਨੂੰ ਆਖੋ, “ਅਸੀਂ ਤੁਹਾਡੇ ਸੇਵਕ ਹਾਂ; ਸਾਡੇ ਨਾਲ ਇੱਕ ਨੇਮ ਬੰਨ੍ਹੋ।” ’

12ਇਹ ਸਾਡੀ ਰੋਟੀ ਅਸੀਂ ਆਪਣੇ ਖਾਣ ਲਈ ਆਪਣਿਆਂ ਘਰਾਂ ਤੋਂ ਗਰਮ-ਗਰਮ ਲਈ ਸੀ। ਜਿਸ ਦਿਨ ਅਸੀਂ ਤੁਹਾਡੇ ਕੋਲ ਆਉਣ ਲਈ ਨਿੱਕਲੇ, ਪਰ ਹੁਣ ਦੇਖੋ ਕਿ ਇਹ ਕਿੰਨੀ ਸੁੱਕੀ ਹਨ ਅਤੇ ਉਹਨਾਂ ਨੂੰ ਉੱਲੀ ਲੱਗੀ ਹੋਈ ਹੈ।

13ਅਤੇ ਇਹ ਮਸ਼ਕਾਂ ਜਿਹੜੀਆਂ ਅਸੀਂ ਭਰੀਆਂ ਸਨ ਨਵੀਆਂ ਸਨ, ਪਰ ਵੇਖੋ ਉਹ ਕਿੰਨੀਆਂ ਫਟੀਆਂ ਹੋਈਆਂ ਹਨ ਅਤੇ ਸਾਡੇ ਕੱਪੜੇ ਅਤੇ ਜੁੱਤੀਆਂ ਬਹੁਤ ਲੰਬੇ ਸਫ਼ਰ ਕਾਰਨ ਖਰਾਬ ਹੋ ਗਈਆਂ ਹਨ।”

14ਫ਼ੇਰ ਇਸਰਾਏਲੀਆਂ ਨੇ ਯਾਹਵੇਹ ਤੋਂ ਬਿਨਾਂ ਪੁੱਛੇ ਹੀ ਉਹਨਾਂ ਦੀ ਗੱਲ ਮੰਨ ਲਈ।

15ਯੇਹੋਸ਼ੁਆ ਨੇ ਉਨ੍ਹਾਂ ਨਾਲ ਦੋਸਤੀ ਕੀਤੀ ਅਤੇ ਕਿਹਾ ਕਿ ਉਹ ਨਹੀਂ ਮਾਰੇ ਜਾਣਗੇ, ਸਭਾ ਦੇ ਆਗੂਆਂ ਨੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.