13ਅਤੇ ਇਹ ਮਸ਼ਕਾਂ ਜਿਹੜੀਆਂ ਅਸੀਂ ਭਰੀਆਂ ਸਨ ਨਵੀਆਂ ਸਨ, ਪਰ ਵੇਖੋ ਉਹ ਕਿੰਨੀਆਂ ਫਟੀਆਂ ਹੋਈਆਂ ਹਨ ਅਤੇ ਸਾਡੇ ਕੱਪੜੇ ਅਤੇ ਜੁੱਤੀਆਂ ਬਹੁਤ ਲੰਬੇ ਸਫ਼ਰ ਕਾਰਨ ਖਰਾਬ ਹੋ ਗਈਆਂ ਹਨ।”
14ਫ਼ੇਰ ਇਸਰਾਏਲੀਆਂ ਨੇ ਯਾਹਵੇਹ ਤੋਂ ਬਿਨਾਂ ਪੁੱਛੇ ਹੀ ਉਹਨਾਂ ਦੀ ਗੱਲ ਮੰਨ ਲਈ।
15ਯੇਹੋਸ਼ੁਆ ਨੇ ਉਨ੍ਹਾਂ ਨਾਲ ਦੋਸਤੀ ਕੀਤੀ ਅਤੇ ਕਿਹਾ ਕਿ ਉਹ ਨਹੀਂ ਮਾਰੇ ਜਾਣਗੇ, ਸਭਾ ਦੇ ਆਗੂਆਂ ਨੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ।
16ਗਿਬਓਨੀਆਂ ਨਾਲ ਦੋਸਤੀ ਕਰਨ ਤੋਂ ਤਿੰਨ ਦਿਨ ਬਾਅਦ, ਇਸਰਾਏਲੀਆਂ ਨੇ ਸੁਣਿਆ ਕਿ ਉਹ ਗੁਆਂਢੀ ਸਨ, ਉਨ੍ਹਾਂ ਦੇ ਨੇੜੇ ਰਹਿੰਦੇ ਸਨ।
17ਇਸ ਲਈ ਇਸਰਾਏਲੀ ਤੁਰ ਪਏ ਅਤੇ ਤੀਜੇ ਦਿਨ ਆਪਣੇ ਸ਼ਹਿਰਾਂ ਵਿੱਚ ਆਏ: ਗਿਬਓਨ, ਕਫੀਰਾਹ, ਬੇਰੋਥ ਅਤੇ ਕਿਰਯਥ-ਯਾਰੀਮ।