ਯੇਹੋਸ਼ੁਆ 9

ਇਹ ਸਾਡੀ ਰੋਟੀ ਅਸੀਂ ਆਪਣੇ ਖਾਣ ਲਈ ਆਪਣਿਆਂ ਘਰਾਂ ਤੋਂ ਗਰਮ-ਗਰਮ ਲਈ ਸੀ। ਜਿਸ ਦਿਨ ਅਸੀਂ ਤੁਹਾਡੇ ਕੋਲ ਆਉਣ ਲਈ ਨਿੱਕਲੇ, ਪਰ ਹੁਣ ਦੇਖੋ ਕਿ ਇਹ ਕਿੰਨੀ ਸੁੱਕੀ ਹਨ ਅਤੇ ਉਹਨਾਂ ਨੂੰ ਉੱਲੀ ਲੱਗੀ ਹੋਈ ਹੈ।

Joshua 9:12 (UKJV) This our bread we took hot for our provision out of our houses on the day we came forth to go unto you; but now, behold, it is dry, and it is mouldy:

10ਅਤੇ ਉਹ ਸਭ ਕੁਝ ਜੋ ਉਸ ਨੇ ਯਰਦਨ ਦੇ ਪੂਰਬ ਵੱਲ ਅਮੋਰੀਆਂ ਦੇ ਦੋ ਰਾਜਿਆਂ ਹੇਸ਼ਬੋਨ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਨਾਲ ਕੀਤਾ, ਜੋ ਅਸ਼ਤਾਰੋਥ ਵਿੱਚ ਰਾਜ ਕਰਦਾ ਸੀ।

11ਅਤੇ ਸਾਡੇ ਬਜ਼ੁਰਗਾਂ ਅਤੇ ਸਾਡੇ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਸਾਨੂੰ ਕਿਹਾ, ‘ਆਪਣੇ ਸਫ਼ਰ ਲਈ ਪ੍ਰਬੰਧ ਕਰੋ; ਜਾਓ ਅਤੇ ਉਨ੍ਹਾਂ ਨੂੰ ਮਿਲੋ ਅਤੇ ਉਨ੍ਹਾਂ ਨੂੰ ਆਖੋ, “ਅਸੀਂ ਤੁਹਾਡੇ ਸੇਵਕ ਹਾਂ; ਸਾਡੇ ਨਾਲ ਇੱਕ ਨੇਮ ਬੰਨ੍ਹੋ।” ’

12ਇਹ ਸਾਡੀ ਰੋਟੀ ਅਸੀਂ ਆਪਣੇ ਖਾਣ ਲਈ ਆਪਣਿਆਂ ਘਰਾਂ ਤੋਂ ਗਰਮ-ਗਰਮ ਲਈ ਸੀ। ਜਿਸ ਦਿਨ ਅਸੀਂ ਤੁਹਾਡੇ ਕੋਲ ਆਉਣ ਲਈ ਨਿੱਕਲੇ, ਪਰ ਹੁਣ ਦੇਖੋ ਕਿ ਇਹ ਕਿੰਨੀ ਸੁੱਕੀ ਹਨ ਅਤੇ ਉਹਨਾਂ ਨੂੰ ਉੱਲੀ ਲੱਗੀ ਹੋਈ ਹੈ।

13ਅਤੇ ਇਹ ਮਸ਼ਕਾਂ ਜਿਹੜੀਆਂ ਅਸੀਂ ਭਰੀਆਂ ਸਨ ਨਵੀਆਂ ਸਨ, ਪਰ ਵੇਖੋ ਉਹ ਕਿੰਨੀਆਂ ਫਟੀਆਂ ਹੋਈਆਂ ਹਨ ਅਤੇ ਸਾਡੇ ਕੱਪੜੇ ਅਤੇ ਜੁੱਤੀਆਂ ਬਹੁਤ ਲੰਬੇ ਸਫ਼ਰ ਕਾਰਨ ਖਰਾਬ ਹੋ ਗਈਆਂ ਹਨ।”

14ਫ਼ੇਰ ਇਸਰਾਏਲੀਆਂ ਨੇ ਯਾਹਵੇਹ ਤੋਂ ਬਿਨਾਂ ਪੁੱਛੇ ਹੀ ਉਹਨਾਂ ਦੀ ਗੱਲ ਮੰਨ ਲਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.