ਵਿਰਲਾਪ 5

ਅਸੀਂ ਯਤੀਮ ਹੋ ਗਏ ਹਾਂ, ਸਾਡੀਆਂ ਮਾਵਾਂ ਵਿਧਵਾਵਾਂ ਵਾਂਗ ਹੋ ਗਈਆ ਹਨ।

Lamentations 5:3 (UKJV) We are orphans and fatherless, our mothers are as widows.

1ਹੇ ਯਾਹਵੇਹ, ਸਾਡੇ ਨਾਲ ਜੋ ਵਾਪਰਿਆ ਹੈ ਉਸਨੂੰ ਯਾਦ ਰੱਖ; ਧਿਆਨ ਦੇ ਅਤੇ ਸਾਡੀ ਬਦਨਾਮੀ ਵੇਖ।

2ਸਾਡੀ ਵਿਰਾਸਤ ਪਰਦੇਸੀਆਂ ਨੂੰ ਸੌਂਪੀ ਗਈ, ਸਾਡੇ ਘਰ ਪਰਾਇਆਂ ਦੇ ਹੋ ਗਏ।

3ਅਸੀਂ ਯਤੀਮ ਹੋ ਗਏ ਹਾਂ, ਸਾਡੀਆਂ ਮਾਵਾਂ ਵਿਧਵਾਵਾਂ ਵਾਂਗ ਹੋ ਗਈਆ ਹਨ।

4ਸਾਨੂੰ ਉਹ ਪਾਣੀ ਖਰੀਦਣਾ ਚਾਹੀਦਾ ਹੈ ਜੋ ਅਸੀਂ ਪੀਂਦੇ ਹਾਂ; ਸਾਡੀ ਲੱਕੜ ਸਿਰਫ ਕੀਮਤ ਤੇ ਹੀ ਮਿਲ ਸਕਦੀ ਹੈ।

5ਜਿਹੜੇ ਸਾਡਾ ਪਿੱਛਾ ਕਰਦੇ ਹਨ ਉਹ ਸਾਡੇ ਪੈਰਾਂ ਉੱਤੇ ਹਨ। ਅਸੀਂ ਥੱਕ ਗਏ ਹਾਂ ਅਤੇ ਸਾਨੂੰ ਆਰਾਮ ਨਹੀਂ ਮਿਲਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.