ਨਹਮਯਾਹ 13

ਕੀ ਤੁਹਾਡੇ ਪੁਰਖਿਆਂ ਨੇ ਵੀ ਇਹੋ ਕੁਝ ਨਹੀਂ ਕੀਤਾ ਸੀ, ਕਿ ਸਾਡੇ ਪਰਮੇਸ਼ਵਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਤੇ ਇਹ ਸਾਰੀ ਬਿਪਤਾ ਲਿਆਂਦੀ? ਹੁਣ ਤੁਸੀਂ ਸਬਤ ਦੇ ਦਿਨ ਦੀ ਬੇਅਦਬੀ ਕਰਕੇ ਇਸਰਾਏਲ ਦੇ ਵਿਰੁੱਧ ਹੋਰ ਕ੍ਰੋਧ ਭੜਕਾਉਂਦੇ ਹੋ।”

Nehemiah 13:18 (UKJV) Did not your fathers thus, and did not our God bring all this evil upon us, and upon this city? yet all of you bring more wrath upon Israel by profaning the sabbath.

16ਸੂਰ ਦੇ ਲੋਕ ਜੋ ਯੇਰੂਸ਼ਲੇਮ ਵਿੱਚ ਰਹਿੰਦੇ ਸਨ, ਸਬਤ ਦੇ ਦਿਨ ਯੇਰੂਸ਼ਲੇਮ ਵਿੱਚ ਮੱਛੀਆਂ ਅਤੇ ਹਰ ਕਿਸਮ ਦਾ ਵਪਾਰ ਲਿਆਉਂਦੇ ਸਨ ਅਤੇ ਯਹੂਦਾਹ ਦੇ ਲੋਕਾਂ ਨੂੰ ਵੇਚਦੇ ਸਨ।

17ਮੈਂ ਯਹੂਦਾਹ ਦੇ ਸਰਦਾਰਾਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਕਿਹਾ, “ਇਹ ਕੀ ਬੁਰਿਆਈ ਹੈ ਜੋ ਤੁਸੀਂ ਕਰਦੇ ਹੋ ਕਿ ਤੁਸੀਂ ਸਬਤ ਦੇ ਦਿਨ ਨੂੰ ਅਪਵਿੱਤਰ ਕਰਦੇ ਹੋ?

18ਕੀ ਤੁਹਾਡੇ ਪੁਰਖਿਆਂ ਨੇ ਵੀ ਇਹੋ ਕੁਝ ਨਹੀਂ ਕੀਤਾ ਸੀ, ਕਿ ਸਾਡੇ ਪਰਮੇਸ਼ਵਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਤੇ ਇਹ ਸਾਰੀ ਬਿਪਤਾ ਲਿਆਂਦੀ? ਹੁਣ ਤੁਸੀਂ ਸਬਤ ਦੇ ਦਿਨ ਦੀ ਬੇਅਦਬੀ ਕਰਕੇ ਇਸਰਾਏਲ ਦੇ ਵਿਰੁੱਧ ਹੋਰ ਕ੍ਰੋਧ ਭੜਕਾਉਂਦੇ ਹੋ।”

19ਜਦੋਂ ਸਬਤ ਦੇ ਦਿਨ ਤੋਂ ਪਹਿਲਾਂ ਸ਼ਾਮ ਦੇ ਪਰਛਾਵੇਂ ਯੇਰੂਸ਼ਲੇਮ ਦੇ ਦਰਵਾਜ਼ਿਆਂ ਉੱਤੇ ਪੈ ਗਏ, ਤਾਂ ਮੈਂ ਦਰਵਾਜ਼ੇ ਬੰਦ ਕਰਨ ਦਾ ਹੁਕਮ ਦਿੱਤਾ ਅਤੇ ਸਬਤ ਦਾ ਦਿਨ ਪੂਰਾ ਹੋਣ ਤੱਕ ਨਾ ਖੋਲ੍ਹਿਆ ਜਾਵੇ। ਮੈਂ ਆਪਣੇ ਕੁਝ ਬੰਦਿਆਂ ਨੂੰ ਦਰਵਾਜ਼ਿਆਂ ਉੱਤੇ ਠਹਿਰਾਇਆ ਤਾਂ ਜੋ ਸਬਤ ਦੇ ਦਿਨ ਕੋਈ ਬੋਝ ਅੰਦਰ ਨਾ ਲਿਆਂਦਾ ਜਾਵੇਂ।

20ਇੱਕ ਜਾਂ ਦੋ ਵਾਰ ਵਪਾਰੀਆਂ ਅਤੇ ਹਰ ਕਿਸਮ ਦਾ ਮਾਲ ਵੇਚਣ ਵਾਲਿਆਂ ਨੇ ਯੇਰੂਸ਼ਲੇਮ ਦੇ ਬਾਹਰ ਰਾਤ ਕੱਟੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.