ਨਹਮਯਾਹ 13

ਜਦੋਂ ਸਬਤ ਦੇ ਦਿਨ ਤੋਂ ਪਹਿਲਾਂ ਸ਼ਾਮ ਦੇ ਪਰਛਾਵੇਂ ਯੇਰੂਸ਼ਲੇਮ ਦੇ ਦਰਵਾਜ਼ਿਆਂ ਉੱਤੇ ਪੈ ਗਏ, ਤਾਂ ਮੈਂ ਦਰਵਾਜ਼ੇ ਬੰਦ ਕਰਨ ਦਾ ਹੁਕਮ ਦਿੱਤਾ ਅਤੇ ਸਬਤ ਦਾ ਦਿਨ ਪੂਰਾ ਹੋਣ ਤੱਕ ਨਾ ਖੋਲ੍ਹਿਆ ਜਾਵੇ। ਮੈਂ ਆਪਣੇ ਕੁਝ ਬੰਦਿਆਂ ਨੂੰ ਦਰਵਾਜ਼ਿਆਂ ਉੱਤੇ ਠਹਿਰਾਇਆ ਤਾਂ ਜੋ ਸਬਤ ਦੇ ਦਿਨ ਕੋਈ ਬੋਝ ਅੰਦਰ ਨਾ ਲਿਆਂਦਾ ਜਾਵੇਂ।

Nehemiah 13:19 (UKJV) And it came to pass, that when the gates of Jerusalem began to be dark before the sabbath, I commanded that the gates should be shut, and charged that they should not be opened till after the sabbath: and some of my servants set I at the gates, that there should no burden be brought in on the sabbath day.

17ਮੈਂ ਯਹੂਦਾਹ ਦੇ ਸਰਦਾਰਾਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਕਿਹਾ, “ਇਹ ਕੀ ਬੁਰਿਆਈ ਹੈ ਜੋ ਤੁਸੀਂ ਕਰਦੇ ਹੋ ਕਿ ਤੁਸੀਂ ਸਬਤ ਦੇ ਦਿਨ ਨੂੰ ਅਪਵਿੱਤਰ ਕਰਦੇ ਹੋ?

18ਕੀ ਤੁਹਾਡੇ ਪੁਰਖਿਆਂ ਨੇ ਵੀ ਇਹੋ ਕੁਝ ਨਹੀਂ ਕੀਤਾ ਸੀ, ਕਿ ਸਾਡੇ ਪਰਮੇਸ਼ਵਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਤੇ ਇਹ ਸਾਰੀ ਬਿਪਤਾ ਲਿਆਂਦੀ? ਹੁਣ ਤੁਸੀਂ ਸਬਤ ਦੇ ਦਿਨ ਦੀ ਬੇਅਦਬੀ ਕਰਕੇ ਇਸਰਾਏਲ ਦੇ ਵਿਰੁੱਧ ਹੋਰ ਕ੍ਰੋਧ ਭੜਕਾਉਂਦੇ ਹੋ।”

19ਜਦੋਂ ਸਬਤ ਦੇ ਦਿਨ ਤੋਂ ਪਹਿਲਾਂ ਸ਼ਾਮ ਦੇ ਪਰਛਾਵੇਂ ਯੇਰੂਸ਼ਲੇਮ ਦੇ ਦਰਵਾਜ਼ਿਆਂ ਉੱਤੇ ਪੈ ਗਏ, ਤਾਂ ਮੈਂ ਦਰਵਾਜ਼ੇ ਬੰਦ ਕਰਨ ਦਾ ਹੁਕਮ ਦਿੱਤਾ ਅਤੇ ਸਬਤ ਦਾ ਦਿਨ ਪੂਰਾ ਹੋਣ ਤੱਕ ਨਾ ਖੋਲ੍ਹਿਆ ਜਾਵੇ। ਮੈਂ ਆਪਣੇ ਕੁਝ ਬੰਦਿਆਂ ਨੂੰ ਦਰਵਾਜ਼ਿਆਂ ਉੱਤੇ ਠਹਿਰਾਇਆ ਤਾਂ ਜੋ ਸਬਤ ਦੇ ਦਿਨ ਕੋਈ ਬੋਝ ਅੰਦਰ ਨਾ ਲਿਆਂਦਾ ਜਾਵੇਂ।

20ਇੱਕ ਜਾਂ ਦੋ ਵਾਰ ਵਪਾਰੀਆਂ ਅਤੇ ਹਰ ਕਿਸਮ ਦਾ ਮਾਲ ਵੇਚਣ ਵਾਲਿਆਂ ਨੇ ਯੇਰੂਸ਼ਲੇਮ ਦੇ ਬਾਹਰ ਰਾਤ ਕੱਟੀ।

21ਪਰ ਮੈਂ ਉਹਨਾਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ, “ਤੁਸੀਂ ਕੰਧ ਕੋਲ ਰਾਤ ਕਿਉਂ ਬਿਤਾਉਂਦੇ ਹੋ? ਜੇ ਤੁਸੀਂ ਫਿਰ ਅਜਿਹਾ ਕਰੋਗੇ ਤਾਂ ਮੈਂ ਤੁਹਾਡੇ ਉੱਤੇ ਹੱਥ ਪਾਵਾਂਗਾ!” ਉਸ ਸਮੇਂ ਤੋਂ ਉਹ ਫਿਰ ਸਬਤ ਦੇ ਦਿਨ ਨਹੀਂ ਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.