ਨਹਮਯਾਹ 9

ਤੂੰ ਉਸ ਦੇ ਦਿਲ ਨੂੰ ਆਪਣੇ ਪ੍ਰਤੀ ਵਫ਼ਾਦਾਰ ਪਾਇਆ ਅਤੇ ਤੂੰ ਉਸ ਨਾਲ ਇਕਰਾਰਨਾਮਾ ਕੀਤਾ ਕਿ ਉਹ ਉਸ ਦੇ ਉੱਤਰਾਧਿਕਾਰੀਆਂ ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਯਬੂਸੀਆਂ ਅਤੇ ਗਿਰਗਾਸ਼ੀਆਂ ਦੀ ਧਰਤੀ ਦੇਵੇਗਾ। ਤੂੰ ਆਪਣਾ ਵਾਅਦਾ ਨਿਭਾਇਆ ਹੈ ਕਿਉਂਕਿ ਤੂੰ ਧਰਮੀ ਹੈ।

Nehemiah 9:8 (UKJV) And found his heart faithful before you, and made a covenant with him to give the land of the Canaanites, the Hittites, the Amorites, and the Perizzites, and the Jebusites, and the Girgashites, to give it, I say, to his seed, and have performed your words; for you are righteous:

6ਤੂੰ, ਹਾਂ ਤੂੰ ਹੀ ਕੇਵਲ ਇੱਕ ਯਾਹਵੇਹ ਹੈ, ਤੂੰ ਅਕਾਸ਼ ਸਗੋਂ ਸਭ ਤੋਂ ਉੱਚੇ ਅਕਾਸ਼ ਅਤੇ ਉਹਨਾਂ ਦੀ ਸਾਰੀ ਸੈਨਾਂ, ਧਰਤੀ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ, ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ, ਸਭ ਕੁਝ ਤੂੰ ਹੀ ਬਣਾਇਆ ਹੈ, ਤੂੰ ਹੀ ਸਾਰਿਆਂ ਦਾ ਜੀਵਨ ਦਾਤਾਂ ਹੈ ਅਤੇ ਸਵਰਗ ਦੀ ਸਾਰੀ ਸੈਨਾਂ ਤੈਨੂੰ ਹੀ ਮੱਥਾ ਟੇਕਦੀ ਹੈ।

7“ਤੁਸੀਂ ਯਾਹਵੇਹ ਪਰਮੇਸ਼ਵਰ ਹੋ, ਜਿਸ ਨੇ ਅਬਰਾਮ ਨੂੰ ਚੁਣਿਆ ਅਤੇ ਉਸ ਨੂੰ ਕਸਦੀਆਂ ਦੇ ਊਰ ਤੋਂ ਬਾਹਰ ਲਿਆਂਦਾ ਅਤੇ ਉਸ ਦਾ ਨਾਮ ਅਬਰਾਹਾਮ ਰੱਖਿਆ।

8ਤੂੰ ਉਸ ਦੇ ਦਿਲ ਨੂੰ ਆਪਣੇ ਪ੍ਰਤੀ ਵਫ਼ਾਦਾਰ ਪਾਇਆ ਅਤੇ ਤੂੰ ਉਸ ਨਾਲ ਇਕਰਾਰਨਾਮਾ ਕੀਤਾ ਕਿ ਉਹ ਉਸ ਦੇ ਉੱਤਰਾਧਿਕਾਰੀਆਂ ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਯਬੂਸੀਆਂ ਅਤੇ ਗਿਰਗਾਸ਼ੀਆਂ ਦੀ ਧਰਤੀ ਦੇਵੇਗਾ। ਤੂੰ ਆਪਣਾ ਵਾਅਦਾ ਨਿਭਾਇਆ ਹੈ ਕਿਉਂਕਿ ਤੂੰ ਧਰਮੀ ਹੈ।

9“ਤੂੰ ਮਿਸਰ ਵਿੱਚ ਸਾਡੇ ਪੁਰਖਿਆਂ ਦੇ ਦੁੱਖ ਵੇਖੇ ਅਤੇ ਤੂੰ ਲਾਲ ਸਮੁੰਦਰ ਵਿੱਚ ਉਹਨਾਂ ਦੀ ਪੁਕਾਰ ਸੁਣੀ ਸੀ।

10ਤੂੰ ਫ਼ਿਰਾਊਨ ਦੇ ਵਿਰੁੱਧ, ਉਸ ਦੇ ਸਾਰੇ ਅਧਿਕਾਰੀਆਂ ਅਤੇ ਉਸ ਦੇ ਦੇਸ਼ ਦੇ ਸਾਰੇ ਲੋਕਾਂ ਦੇ ਵਿਰੁੱਧ ਨਿਸ਼ਾਨ ਅਤੇ ਅਚੰਭੇ ਕੰਮ ਵਿਖਾਏ, ਕਿਉਂ ਜੋ ਤੂੰ ਜਾਣਦਾ ਸੀ ਕਿ ਮਿਸਰੀਆਂ ਨੇ ਉਹਨਾਂ ਨਾਲ ਕਿੰਨਾ ਜ਼ੁਲਮ ਕੀਤਾ ਸੀ। ਤੂੰ ਆਪਣਾ ਨਾਮ ਬਣਾਇਆ, ਜੋ ਅੱਜ ਤੱਕ ਕਾਇਮ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.