16ਤਾਂ ਮੋਸ਼ੇਹ ਨੇ ਉਹਨਾਂ ਨੂੰ ਗਿਣਿਆ ਜਿਵੇਂ ਉਸਨੂੰ ਯਾਹਵੇਹ ਨੇ ਹੁਕਮ ਦਿੱਤਾ ਸੀ।
17ਲੇਵੀ ਦੇ ਪੁੱਤਰਾਂ ਦੇ ਨਾਮ ਇਹ ਸਨ: ਗੇਰਸ਼ੋਨ, ਕੋਹਾਥ ਅਤੇ ਮੇਰਾਰੀ।
18ਇਹ ਗੇਰਸ਼ੋਨ ਦੇ ਪੁੱਤਰ ਦੇ ਨਾਮ ਹਨ: ਉਹਨਾਂ ਦੇ ਟੱਬਰਾਂ ਅਨੁਸਾਰ ਲਿਬਨੀ ਅਤੇ ਸ਼ਿਮਈ।
19ਕੋਹਾਥ ਦੇ ਪੁੱਤਰ: ਉਹਨਾਂ ਦੇ ਟੱਬਰਾਂ ਅਨੁਸਾਰ ਅਮਰਾਮ ਇਜ਼ਹਾਰ ਹੇਬਰੋਨ ਅਤੇ ਉਜ਼ੀਏਲ।
20ਮੇਰਾਰੀ ਦੇ ਪੁੱਤਰ: ਮਹਲੀ ਅਤੇ ਮੂਸ਼ੀ। ਇਹ ਲੇਵੀਆਂ ਦੇ ਪਰਿਵਾਰ ਸਮੂਹ ਦੇ ਅਨੁਸਾਰ ਸਨ।