ਗਿਣਤੀ 32

ਅਤੇ ਨਾਲੇ ਨਬੋ ਅਤੇ ਬਆਲ-ਮਓਨ (ਇਹ ਨਾਮ ਬਦਲੇ ਗਏ ਸਨ) ਅਤੇ ਸਿਬਮਾਹ ਨੂੰ ਦੁਬਾਰਾ ਬਣਾਇਆ। ਉਹਨਾਂ ਨੇ ਉਹਨਾਂ ਸ਼ਹਿਰਾਂ ਨੂੰ ਨਾਮ ਦਿੱਤੇ ਜਿਨ੍ਹਾਂ ਨੂੰ ਉਹਨਾਂ ਨੇ ਦੁਬਾਰਾ ਬਣਾਇਆ।

Numbers 32:38 (UKJV) And Nebo, and Baalmeon, (their names being changed,) and Shibmah: and gave other names unto the cities which they built.

36ਬੈਥ-ਨਿਮਰਾਹ ਅਤੇ ਬੈਤ ਹਾਰਾਨ ਨੂੰ ਕਿਲਾਬੰਦ ਸ਼ਹਿਰ ਬਣਾਇਆ ਅਤੇ ਆਪਣੇ ਇੱਜੜਾਂ ਲਈ ਵਾੜੇ ਬਣਾਏ।

37ਅਤੇ ਰਊਬੇਨੀਆਂ ਨੇ ਹੇਸ਼ਬੋਨ, ਅਲਾਲੇਹ ਅਤੇ ਕਿਰਯਾਥਇਮ,

38ਅਤੇ ਨਾਲੇ ਨਬੋ ਅਤੇ ਬਆਲ-ਮਓਨ (ਇਹ ਨਾਮ ਬਦਲੇ ਗਏ ਸਨ) ਅਤੇ ਸਿਬਮਾਹ ਨੂੰ ਦੁਬਾਰਾ ਬਣਾਇਆ। ਉਹਨਾਂ ਨੇ ਉਹਨਾਂ ਸ਼ਹਿਰਾਂ ਨੂੰ ਨਾਮ ਦਿੱਤੇ ਜਿਨ੍ਹਾਂ ਨੂੰ ਉਹਨਾਂ ਨੇ ਦੁਬਾਰਾ ਬਣਾਇਆ।

39ਮਨੱਸ਼ੇਹ ਦੇ ਪੁੱਤਰ ਮਾਕੀਰ ਦੇ ਉੱਤਰਾਧਿਕਾਰੀ ਗਿਲਆਦ ਨੂੰ ਗਏ ਅਤੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਮੌਜੂਦ ਅਮੋਰੀਆਂ ਨੂੰ ਬਾਹਰ ਕੱਢ ਦਿੱਤਾ।

40ਇਸ ਲਈ ਮੋਸ਼ੇਹ ਨੇ ਮਨੱਸ਼ੇਹ ਦੇ ਉੱਤਰਾਧਿਕਾਰੀ ਮਾਕੀਰੀਆਂ ਨੂੰ ਗਿਲਆਦ ਦਿੱਤਾ ਅਤੇ ਉਹ ਉੱਥੇ ਵੱਸ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.