38ਅਤੇ ਨਾਲੇ ਨਬੋ ਅਤੇ ਬਆਲ-ਮਓਨ (ਇਹ ਨਾਮ ਬਦਲੇ ਗਏ ਸਨ) ਅਤੇ ਸਿਬਮਾਹ ਨੂੰ ਦੁਬਾਰਾ ਬਣਾਇਆ। ਉਹਨਾਂ ਨੇ ਉਹਨਾਂ ਸ਼ਹਿਰਾਂ ਨੂੰ ਨਾਮ ਦਿੱਤੇ ਜਿਨ੍ਹਾਂ ਨੂੰ ਉਹਨਾਂ ਨੇ ਦੁਬਾਰਾ ਬਣਾਇਆ।
39ਮਨੱਸ਼ੇਹ ਦੇ ਪੁੱਤਰ ਮਾਕੀਰ ਦੇ ਉੱਤਰਾਧਿਕਾਰੀ ਗਿਲਆਦ ਨੂੰ ਗਏ ਅਤੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਮੌਜੂਦ ਅਮੋਰੀਆਂ ਨੂੰ ਬਾਹਰ ਕੱਢ ਦਿੱਤਾ।
40ਇਸ ਲਈ ਮੋਸ਼ੇਹ ਨੇ ਮਨੱਸ਼ੇਹ ਦੇ ਉੱਤਰਾਧਿਕਾਰੀ ਮਾਕੀਰੀਆਂ ਨੂੰ ਗਿਲਆਦ ਦਿੱਤਾ ਅਤੇ ਉਹ ਉੱਥੇ ਵੱਸ ਗਏ।
41ਮਨੱਸ਼ੇਹ ਦੇ ਉੱਤਰਾਧਿਕਾਰੀ ਜੈਰ ਨੇ ਉਹਨਾਂ ਦੀਆਂ ਬਸਤੀਆਂ ਉੱਤੇ ਕਬਜ਼ਾ ਕਰ ਲਿਆ ਅਤੇ ਉਹਨਾਂ ਦਾ ਨਾਮ ਹੱਵੋਥ ਯਾਈਰ ਰੱਖਿਆ।
42ਅਤੇ ਨੋਬਾਹ ਨੇ ਕੇਨਾਥ ਅਤੇ ਉਸ ਦੇ ਆਲੇ-ਦੁਆਲੇ ਦੀਆਂ ਬਸਤੀਆਂ ਉੱਤੇ ਕਬਜ਼ਾ ਕਰ ਲਿਆ ਅਤੇ ਆਪਣੇ ਨਾਮ ਉੱਤੇ ਨੋਬਾਹ ਰੱਖਿਆ।