ਸਰੇਸ਼ਟ 6

ਮੈਂ ਅਖਰੋਟ ਦੇ ਬਾਗ ਵਿੱਚ ਵਾਧੇ ਨੂੰ ਵੇਖਣ ਲਈ ਗਈ, ਤਾਂ ਕਿ ਮੈਂ ਵਾਦੀ ਵਿੱਚ ਖਿਲੇ ਫੁੱਲ ਦੇਖ ਸਕਾਂ, ਨਾਲੇ ਇਹ ਵੇਖਣ ਲਈ ਕਿ ਅੰਗੂਰਾਂ ਕਲੀਆਂ, ਜਾਂ ਅਨਾਰ ਨੂੰ ਫਲ ਨਿਕਲੇ ਹਨ ਜਾਂ ਨਹੀਂ।

Song of Solomon 6:11 (UKJV) I went down into the garden of nuts to see the fruits of the valley, and to see whether the vine flourished and the pomegranates budded.

9ਪਰ ਮੇਰੀ ਕਬੂਤਰੀ, ਮੇਰੀ ਸੰਪੂਰਨ, ਅਨੋਖੀ ਹੈ, ਆਪਣੀ ਮਾਂ ਦੀ ਇੱਕਲੌਤੀ ਧੀ, ਉਸ ਦੇ ਜਨਮ ਦੇਣ ਵਾਲੀ ਦੀ ਮਨਪਸੰਦ। ਮੁਟਿਆਰਾਂ ਨੇ ਉਸ ਨੂੰ ਵੇਖਿਆ ਅਤੇ ਉਸ ਨੂੰ ਮੁਬਾਰਕ ਕਿਹਾ, ਰਾਣੀਆਂ ਅਤੇ ਰਖੇਲਾਂ ਨੇ ਉਸਦੀ ਉਸਤਤ ਕੀਤੀ।

10ਇਹ ਕੌਣ ਹੈ ਜੋ ਸਵੇਰ ਵਰਗੀ ਦਿਸਦੀ ਹੈ, ਚੰਦ ਵਾਂਗ ਰੂਪਵੰਤ, ਸੂਰਜ ਵਾਂਗ ਚਮਕਦਾਰ, ਤਾਰਿਆਂ ਵਾਂਗ ਸ਼ਾਨਦਾਰ ਹੈ?

11ਮੈਂ ਅਖਰੋਟ ਦੇ ਬਾਗ ਵਿੱਚ ਵਾਧੇ ਨੂੰ ਵੇਖਣ ਲਈ ਗਈ, ਤਾਂ ਕਿ ਮੈਂ ਵਾਦੀ ਵਿੱਚ ਖਿਲੇ ਫੁੱਲ ਦੇਖ ਸਕਾਂ, ਨਾਲੇ ਇਹ ਵੇਖਣ ਲਈ ਕਿ ਅੰਗੂਰਾਂ ਕਲੀਆਂ, ਜਾਂ ਅਨਾਰ ਨੂੰ ਫਲ ਨਿਕਲੇ ਹਨ ਜਾਂ ਨਹੀਂ।

12ਇਸ ਤੋਂ ਪਹਿਲਾਂ ਕਿ ਮੈਂ ਇਹ ਸਮਝਦੀ, ਮੇਰੀ ਇੱਛਾ ਨੇ ਮੈਨੂੰ ਆਪਣੇ ਲੋਕਾਂ ਦੇ ਸ਼ਾਹੀ ਰਥਾਂ ਵਿੱਚ ਸ਼ਾਮਲ ਕੀਤਾ।

13ਹੇ ਸੂਲੰਮੀਥ, ਮੁੜ ਆ, ਮੁੜ ਆ; ਵਾਪਸ ਆ, ਵਾਪਸ ਆ, ਤਾਂ ਜੋ ਅਸੀਂ ਤੁਹਾਨੂੰ ਵੇਖੀਏ! ਤੁਸੀਂ ਕਿਉਂ ਸੂਲੰਮੀਥ ਨੂੰ ਵੇਖੋਗੇ ਜਿਵੇਂ ਮਹਾਨਾਇਮ ਦੇ ਨਾਚ ਉੱਤੇ ਕਰਦੇ ਹੋ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.