2ਤੇਰੀ ਧੁੰਨੀ ਗੋਲ ਕਟੋਰੇ ਵਰਗੀ ਹੈ ਜਿਸ ਵਿੱਚ ਮਿਲੀ ਹੋਈ ਦਾਖ਼ਰਸ ਦੀ ਕਮੀ ਨਹੀਂ ਹੁੰਦੀ, ਤੇਰਾ ਪੇਟ ਕਣਕ ਦਾ ਢੇਰ ਹੈ, ਜਿਹੜਾ ਸੋਸਨਾਂ ਨਾਲ ਘਿਰਿਆ ਹੋਇਆ ਹੈ।
3ਤੇਰੀਆਂ ਦੋਵੇਂ ਛਾਤੀਆਂ ਹਿਰਨੀ ਦੇ ਜੁੜਵਾਂ ਬੱਚਿਆਂ ਵਰਗੀਆਂ ਹਨ, ਜਿਵੇਂ ਹਿਰਨੀ ਦੇ ਜੁੜਵਾਂ ਬੱਚੇ।
4ਤੇਰੀ ਗਰਦਨ ਹਾਥੀ ਦੰਦ ਦੇ ਬੁਰਜ ਵਰਗੀ ਹੈ, ਤੇਰੀਆਂ ਅੱਖਾਂ ਹੇਸ਼ਬੋਨ ਦੇ ਤਲਾਬ ਹਨ, ਜੋ ਬਥ-ਰੱਬੀਮ ਦੇ ਦਰਵਾਜ਼ੇ ਕੋਲ ਹੈ। ਤੇਰਾ ਨੱਕ ਲਬਾਨੋਨ ਦੇ ਬੁਰਜ ਵਰਗਾ ਹੈ, ਜੋ ਦੰਮਿਸ਼ਕ ਵੱਲ ਦੇਖ ਰਿਹਾ ਹੈ।
5ਤੇਰਾ ਸਿਰ ਕਰਮਲ ਪਹਾੜ ਵਰਗਾ ਹੈ, ਤੇਰੇ ਸਿਰ ਦੇ ਵਾਲ ਬੈਂਗਣੀ ਜਿਹੇ ਹਨ, ਪਾਤਸ਼ਾਹ ਤੇਰੇ ਵਾਲਾਂ ਦਾ ਕੈਦੀ ਬਣਿਆ ਹੋਇਆ ਹੈ।
6ਤੂੰ ਕਿੰਨੀ ਸੋਹਣੀ ਅਤੇ ਕਿੰਨੀ ਮਨਮੋਹਣੀ ਹੈ, ਤੂੰ ਪਿਆਰ ਕਰਨ ਵਿੱਚ ਕਿੰਨੀ ਸੋਹਣੀ ਲੱਗਦੀ ਹੈ!