10ਇਹ ਦਾਵੀਦ ਦੇ ਸ਼ਕਤੀਸ਼ਾਲੀ ਯੋਧਿਆਂ ਦੇ ਮੁਖੀ ਸਨ—ਉਹਨਾਂ ਨੇ ਸਾਰੇ ਇਸਰਾਏਲ ਦੇ ਨਾਲ ਮਿਲ ਕੇ ਉਸਦੀ ਰਾਜਸ਼ਾਹੀ ਨੂੰ ਸਾਰੇ ਦੇਸ਼ ਵਿੱਚ ਫੈਲਾਉਣ ਲਈ ਮਜ਼ਬੂਤ ਸਹਾਇਤਾ ਦਿੱਤੀ, ਜਿਵੇਂ ਕਿ ਯਾਹਵੇਹ ਨੇ ਵਾਅਦਾ ਕੀਤਾ ਸੀ।
11ਦਾਵੀਦ ਦੇ ਸ਼ਕਤੀਸ਼ਾਲੀ ਯੋਧਿਆਂ ਦੀ ਸੂਚੀ ਇਹ ਹੈ: ਯਸ਼ੋਬਯਾਮ, ਹਕਮੋਨੀ ਦਾ ਇੱਕ ਸਰਦਾਰ ਸੀ; ਉਸਨੇ ਤਿੰਨ ਸੌ ਆਦਮੀਆਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ।
12ਉਸ ਦੇ ਪਿੱਛੋਂ ਦੋਦੋ ਦਾ ਪੁੱਤਰ ਅਲਆਜ਼ਾਰ ਅਹੋਹੀ ਸੀ, ਜਿਹੜਾ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚੋਂ ਇੱਕ ਸੀ।
13ਉਹ ਦਾਵੀਦ ਦੇ ਨਾਲ ਪਾਸ ਦੰਮੀਮ ਵਿੱਚ ਸੀ ਜਦੋਂ ਫ਼ਲਿਸਤੀ ਉੱਥੇ ਯੁੱਧ ਕਰਨ ਲਈ ਇਕੱਠੇ ਹੋਏ ਸਨ। ਇੱਕ ਥਾਂ ਜਿੱਥੇ ਜੌਂ ਨਾਲ ਭਰਿਆ ਹੋਇਆ ਖੇਤ ਸੀ, ਲੋਕ ਫ਼ਲਿਸਤੀਆਂ ਅੱਗੋਂ ਭੱਜ ਗਏ।
14ਪਰ ਉਨ੍ਹਾਂ ਉਸ ਪੈਲੀ ਦੇ ਵਿਚਕਾਰ ਖੜ੍ਹੇ ਹੋ ਕੇ ਉਸ ਨੂੰ ਬਚਾਇਆ ਅਤੇ ਫ਼ਲਿਸਤੀਆਂ ਨੂੰ ਮਾਰਿਆ, ਅਤੇ ਯਾਹਵੇਹ ਨੇ ਇੱਕ ਵੱਡੀ ਜਿੱਤ ਲੈ ਦਿੱਤੀ।