1 ਇਤਿਹਾਸ 11

ਉਹ ਦਾਵੀਦ ਦੇ ਨਾਲ ਪਾਸ ਦੰਮੀਮ ਵਿੱਚ ਸੀ ਜਦੋਂ ਫ਼ਲਿਸਤੀ ਉੱਥੇ ਯੁੱਧ ਕਰਨ ਲਈ ਇਕੱਠੇ ਹੋਏ ਸਨ। ਇੱਕ ਥਾਂ ਜਿੱਥੇ ਜੌਂ ਨਾਲ ਭਰਿਆ ਹੋਇਆ ਖੇਤ ਸੀ, ਲੋਕ ਫ਼ਲਿਸਤੀਆਂ ਅੱਗੋਂ ਭੱਜ ਗਏ।

1 Chronicles 11:13 (UKJV) He was with David at Pasdammim, and there the Philistines were gathered together to battle, where was a parcel of ground full of barley; and the people fled from before the Philistines.

11ਦਾਵੀਦ ਦੇ ਸ਼ਕਤੀਸ਼ਾਲੀ ਯੋਧਿਆਂ ਦੀ ਸੂਚੀ ਇਹ ਹੈ: ਯਸ਼ੋਬਯਾਮ, ਹਕਮੋਨੀ ਦਾ ਇੱਕ ਸਰਦਾਰ ਸੀ; ਉਸਨੇ ਤਿੰਨ ਸੌ ਆਦਮੀਆਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ।

12ਉਸ ਦੇ ਪਿੱਛੋਂ ਦੋਦੋ ਦਾ ਪੁੱਤਰ ਅਲਆਜ਼ਾਰ ਅਹੋਹੀ ਸੀ, ਜਿਹੜਾ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚੋਂ ਇੱਕ ਸੀ।

13ਉਹ ਦਾਵੀਦ ਦੇ ਨਾਲ ਪਾਸ ਦੰਮੀਮ ਵਿੱਚ ਸੀ ਜਦੋਂ ਫ਼ਲਿਸਤੀ ਉੱਥੇ ਯੁੱਧ ਕਰਨ ਲਈ ਇਕੱਠੇ ਹੋਏ ਸਨ। ਇੱਕ ਥਾਂ ਜਿੱਥੇ ਜੌਂ ਨਾਲ ਭਰਿਆ ਹੋਇਆ ਖੇਤ ਸੀ, ਲੋਕ ਫ਼ਲਿਸਤੀਆਂ ਅੱਗੋਂ ਭੱਜ ਗਏ।

14ਪਰ ਉਨ੍ਹਾਂ ਉਸ ਪੈਲੀ ਦੇ ਵਿਚਕਾਰ ਖੜ੍ਹੇ ਹੋ ਕੇ ਉਸ ਨੂੰ ਬਚਾਇਆ ਅਤੇ ਫ਼ਲਿਸਤੀਆਂ ਨੂੰ ਮਾਰਿਆ, ਅਤੇ ਯਾਹਵੇਹ ਨੇ ਇੱਕ ਵੱਡੀ ਜਿੱਤ ਲੈ ਦਿੱਤੀ।

15ਤੀਹ ਸਰਦਾਰਾਂ ਵਿੱਚੋਂ ਤਿੰਨ ਦਾਵੀਦ ਕੋਲ ਅਦੁੱਲਾਮ ਦੀ ਗੁਫ਼ਾ ਦੀ ਚੱਟਾਨ ਕੋਲ ਆਏ ਅਤੇ ਫ਼ਲਿਸਤੀਆਂ ਦੇ ਇੱਕ ਜੱਥੇ ਨੇ ਰਫ਼ਾਈਮ ਦੀ ਵਾਦੀ ਵਿੱਚ ਡੇਰਾ ਲਾਇਆ ਹੋਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.