21ਉਹਨਾਂ ਨੇ ਦਾਵੀਦ ਦੀ ਧਾੜਵੀ ਦਲਾਂ ਦੇ ਵਿਰੁੱਧ ਸਹਾਇਤਾ ਕੀਤੀ ਕਿਉਂ ਜੋ ਉਹ ਸਾਰੇ ਸੂਰਮੇ ਸਨ ਅਤੇ ਉਹ ਦੀ ਸੈਨਾਂ ਵਿੱਚ ਸਰਦਾਰ ਸਨ।
22ਅਤੇ ਦਿਨੋਂ-ਦਿਨ ਲੋਕ ਦਾਵੀਦ ਦੀ ਸਹਾਇਤਾ ਲਈ ਉਸ ਦੇ ਨਾਲ ਰਲਦੇ ਜਾਂਦੇ ਸਨ, ਇੱਥੋ ਤੱਕ ਜੋ ਉਹ ਸੈਨਾਂ ਪਰਮੇਸ਼ਵਰ ਦੀ ਸੈਨਾਂ ਵਾਂਗੂੰ ਵੱਡੀ ਬਣ ਗਈ।
23ਇਹ ਉਹਨਾਂ ਬੰਦਿਆਂ ਦੀ ਗਿਣਤੀ ਹੈ ਜੋ ਲੜਾਈ ਲਈ ਹਥਿਆਰਬੰਦ ਸਨ। ਹੇਬਰੋਨ ਵਿਖੇ ਦਾਵੀਦ ਨੂੰ ਸ਼ਾਊਲ ਦਾ ਰਾਜ ਉਸ ਦੇ ਹਵਾਲੇ ਕਰਨ ਲਈ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ:
24ਯਹੂਦਾਹ ਤੋਂ, ਢਾਲ਼ ਅਤੇ ਬਰਛੇ ਲੈ ਕੇ—ਲੜਾਈ ਲਈ ਹਥਿਆਰਬੰਦ 6,800;
25ਸ਼ਿਮਓਨੀਆਂ ਵਿੱਚੋਂ ਸੱਤ ਹਜ਼ਾਰ ਇੱਕ ਸੌ ਮਹਾਂ ਯੋਧੇ ਸਨ;