19ਮਨੱਸ਼ੇਹ ਦੇ ਗੋਤ ਵਿੱਚੋਂ ਕਈਆਂ ਨੇ ਦਾਵੀਦ ਨੂੰ ਛੱਡ ਦਿੱਤਾ ਜਦੋਂ ਉਹ ਸ਼ਾਊਲ ਨਾਲ ਲੜਨ ਲਈ ਫ਼ਲਿਸਤੀਆਂ ਨਾਲ ਗਿਆ। (ਉਸ ਨੇ ਅਤੇ ਉਸਦੇ ਆਦਮੀਆਂ ਨੇ ਫ਼ਲਿਸਤੀਆਂ ਦੀ ਸਹਾਇਤਾ ਨਹੀਂ ਕੀਤੀ ਕਿਉਂਕਿ ਸਲਾਹ ਕਰਨ ਤੋਂ ਬਾਅਦ, ਉਹਨਾਂ ਦੇ ਹਾਕਮਾਂ ਨੇ ਉਸਨੂੰ ਭੇਜ ਦਿੱਤਾ। ਉਹਨਾਂ ਨੇ ਕਿਹਾ, “ਜੇਕਰ ਉਹ ਆਪਣੇ ਸੁਆਮੀ ਸ਼ਾਊਲ ਨੂੰ ਛੱਡ ਦਿੰਦਾ ਹੈ ਤਾਂ ਸਾਡੇ ਸਿਰਾਂ ਦਾ ਮੁੱਲ ਪਵੇਗਾ।”)
20ਜਦੋਂ ਦਾਵੀਦ ਸਿਕਲਗ ਨੂੰ ਗਿਆ, ਇਹ ਮਨੱਸ਼ੇਹ ਦੇ ਆਦਮੀ ਸਨ ਜਿਨ੍ਹਾਂ ਨੇ ਉਸ ਨੂੰ ਛੱਡ ਦਿੱਤਾ: ਅਦਨਾਹ, ਯੋਜ਼ਾਬਾਦ, ਯਦੀਏਲ, ਮੀਕਾਏਲ, ਯੋਜ਼ਾਬਾਦ, ਅਲੀਹੂ ਅਤੇ ਜ਼ਿੱਲਥਈ, ਮਨੱਸ਼ੇਹ ਵਿੱਚੋਂ ਹਜ਼ਾਰਾਂ ਦੇ ਮੁਖੀਏ ਸਨ।
21ਉਹਨਾਂ ਨੇ ਦਾਵੀਦ ਦੀ ਧਾੜਵੀ ਦਲਾਂ ਦੇ ਵਿਰੁੱਧ ਸਹਾਇਤਾ ਕੀਤੀ ਕਿਉਂ ਜੋ ਉਹ ਸਾਰੇ ਸੂਰਮੇ ਸਨ ਅਤੇ ਉਹ ਦੀ ਸੈਨਾਂ ਵਿੱਚ ਸਰਦਾਰ ਸਨ।
22ਅਤੇ ਦਿਨੋਂ-ਦਿਨ ਲੋਕ ਦਾਵੀਦ ਦੀ ਸਹਾਇਤਾ ਲਈ ਉਸ ਦੇ ਨਾਲ ਰਲਦੇ ਜਾਂਦੇ ਸਨ, ਇੱਥੋ ਤੱਕ ਜੋ ਉਹ ਸੈਨਾਂ ਪਰਮੇਸ਼ਵਰ ਦੀ ਸੈਨਾਂ ਵਾਂਗੂੰ ਵੱਡੀ ਬਣ ਗਈ।
23ਇਹ ਉਹਨਾਂ ਬੰਦਿਆਂ ਦੀ ਗਿਣਤੀ ਹੈ ਜੋ ਲੜਾਈ ਲਈ ਹਥਿਆਰਬੰਦ ਸਨ। ਹੇਬਰੋਨ ਵਿਖੇ ਦਾਵੀਦ ਨੂੰ ਸ਼ਾਊਲ ਦਾ ਰਾਜ ਉਸ ਦੇ ਹਵਾਲੇ ਕਰਨ ਲਈ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ: