21ਅਤੇ ਮੱਤੀਥਯਾਹ, ਅਲੀਫ਼ਲੇਹੂ, ਮਿਕਨਯਾਹ, ਓਬੇਦ-ਅਦੋਮ, ਯਈਏਲ ਅਤੇ ਅਜ਼ਜ਼ਯਾਹ ਨੇ ਰਬਾਬ ਵਜਾਉਣੀ ਸੀ, ਸ਼ਮੀਨੀਥ ਦੇ ਅਨੁਸਾਰ ਨਿਰਦੇਸ਼ਨ ਕਰਨਾ ਸੀ। ਇਹ ਉਸਦੀ ਜ਼ਿੰਮੇਵਾਰੀ ਸੀ ਕਿਉਂਕਿ ਉਹ ਇਸ ਵਿੱਚ ਹੁਨਰਮੰਦ ਸੀ।
22ਲੇਵੀਆਂ ਦਾ ਮੁੱਖੀ ਕਨਨਯਾਹ ਸਾਰੇ ਗੀਤਾਂ ਨੂੰ ਗਾਉਣਾ ਸਿਖਾਉਂਦਾ ਸੀ ਕਿਉਂ ਜੋ ਉਹ ਸੰਗੀਤ ਵਿੱਚ ਨਿਪੁੰਨ ਸੀ, ਇਸ ਲਈ ਉਹ ਨਿਰਦੇਸ਼ ਦਿੰਦਾ ਸੀ।
23ਬਰਕਯਾਹ ਅਤੇ ਅਲਕਾਨਾਹ ਸੰਦੂਕ ਦੇ ਦਰਬਾਨ ਹੋਣੇ ਸਨ।
24ਸ਼ਬਨਯਾਹ, ਯੋਸ਼ਾਫ਼ਾਟ, ਨਥਾਨੇਲ, ਅਮਾਸਈ, ਜ਼ਕਰਯਾਹ, ਬਨਾਯਾਹ ਅਤੇ ਅਲੀਅਜ਼ਰ ਜਾਜਕਾਂ ਨੇ ਪਰਮੇਸ਼ਵਰ ਦੇ ਸੰਦੂਕ ਦੇ ਅੱਗੇ ਤੁਰ੍ਹੀਆਂ ਵਜਾਉਣੀਆਂ ਸਨ। ਓਬੇਦ-ਅਦੋਮ ਤੇ ਯੇਹਯਾਹ ਵੀ ਸੰਦੂਕ ਦੇ ਦਰਬਾਨ ਸਨ।
25ਸੋ ਦਾਵੀਦ ਅਤੇ ਇਸਰਾਏਲ ਦੇ ਬਜ਼ੁਰਗ ਅਤੇ ਹਜ਼ਾਰਾਂ ਦੇ ਸਰਦਾਰ ਅਨੰਦ ਨਾਲ ਓਬੇਦ-ਅਦੋਮ ਦੇ ਘਰ ਵਿੱਚੋਂ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਲਿਆਉਣ ਲਈ ਗਏ।