1 ਇਤਿਹਾਸ 15

ਸ਼ਬਨਯਾਹ, ਯੋਸ਼ਾਫ਼ਾਟ, ਨਥਾਨੇਲ, ਅਮਾਸਈ, ਜ਼ਕਰਯਾਹ, ਬਨਾਯਾਹ ਅਤੇ ਅਲੀਅਜ਼ਰ ਜਾਜਕਾਂ ਨੇ ਪਰਮੇਸ਼ਵਰ ਦੇ ਸੰਦੂਕ ਦੇ ਅੱਗੇ ਤੁਰ੍ਹੀਆਂ ਵਜਾਉਣੀਆਂ ਸਨ। ਓਬੇਦ-ਅਦੋਮ ਤੇ ਯੇਹਯਾਹ ਵੀ ਸੰਦੂਕ ਦੇ ਦਰਬਾਨ ਸਨ।

1 Chronicles 15:24 (UKJV) And Shebaniah, and Jehoshaphat, and Nethaneel, and Amasai, and Zechariah, and Benaiah, and Eliezer, the priests, did blow with the trumpets before the ark of God: and Obededom and Jehiah were doorkeepers for the ark.

22ਲੇਵੀਆਂ ਦਾ ਮੁੱਖੀ ਕਨਨਯਾਹ ਸਾਰੇ ਗੀਤਾਂ ਨੂੰ ਗਾਉਣਾ ਸਿਖਾਉਂਦਾ ਸੀ ਕਿਉਂ ਜੋ ਉਹ ਸੰਗੀਤ ਵਿੱਚ ਨਿਪੁੰਨ ਸੀ, ਇਸ ਲਈ ਉਹ ਨਿਰਦੇਸ਼ ਦਿੰਦਾ ਸੀ।

23ਬਰਕਯਾਹ ਅਤੇ ਅਲਕਾਨਾਹ ਸੰਦੂਕ ਦੇ ਦਰਬਾਨ ਹੋਣੇ ਸਨ।

24ਸ਼ਬਨਯਾਹ, ਯੋਸ਼ਾਫ਼ਾਟ, ਨਥਾਨੇਲ, ਅਮਾਸਈ, ਜ਼ਕਰਯਾਹ, ਬਨਾਯਾਹ ਅਤੇ ਅਲੀਅਜ਼ਰ ਜਾਜਕਾਂ ਨੇ ਪਰਮੇਸ਼ਵਰ ਦੇ ਸੰਦੂਕ ਦੇ ਅੱਗੇ ਤੁਰ੍ਹੀਆਂ ਵਜਾਉਣੀਆਂ ਸਨ। ਓਬੇਦ-ਅਦੋਮ ਤੇ ਯੇਹਯਾਹ ਵੀ ਸੰਦੂਕ ਦੇ ਦਰਬਾਨ ਸਨ।

25ਸੋ ਦਾਵੀਦ ਅਤੇ ਇਸਰਾਏਲ ਦੇ ਬਜ਼ੁਰਗ ਅਤੇ ਹਜ਼ਾਰਾਂ ਦੇ ਸਰਦਾਰ ਅਨੰਦ ਨਾਲ ਓਬੇਦ-ਅਦੋਮ ਦੇ ਘਰ ਵਿੱਚੋਂ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਲਿਆਉਣ ਲਈ ਗਏ।

26ਕਿਉਂਕਿ ਪਰਮੇਸ਼ਵਰ ਨੇ ਲੇਵੀਆਂ ਦੀ ਮਦਦ ਕੀਤੀ ਸੀ ਜੋ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕ ਰਹੇ ਸਨ, ਸੱਤ ਬਲਦ ਅਤੇ ਸੱਤ ਭੇਡੂ ਚੜ੍ਹਾਏ ਗਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.