1 ਇਤਿਹਾਸ 15

ਲੇਵੀਆਂ ਦਾ ਮੁੱਖੀ ਕਨਨਯਾਹ ਸਾਰੇ ਗੀਤਾਂ ਨੂੰ ਗਾਉਣਾ ਸਿਖਾਉਂਦਾ ਸੀ ਕਿਉਂ ਜੋ ਉਹ ਸੰਗੀਤ ਵਿੱਚ ਨਿਪੁੰਨ ਸੀ, ਇਸ ਲਈ ਉਹ ਨਿਰਦੇਸ਼ ਦਿੰਦਾ ਸੀ।

1 Chronicles 15:22 (UKJV) And Chenaniah, chief of the Levites, was for song: he instructed about the song, because he was skilful.

20ਜ਼ਕਰਯਾਹ, ਯਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉਨੀ, ਅਲੀਆਬ, ਮਾਸੇਯਾਹ ਅਤੇ ਬਨਾਯਾਹ ਨੇ ਅਲਾਮੋਥ,

21ਅਤੇ ਮੱਤੀਥਯਾਹ, ਅਲੀਫ਼ਲੇਹੂ, ਮਿਕਨਯਾਹ, ਓਬੇਦ-ਅਦੋਮ, ਯਈਏਲ ਅਤੇ ਅਜ਼ਜ਼ਯਾਹ ਨੇ ਰਬਾਬ ਵਜਾਉਣੀ ਸੀ, ਸ਼ਮੀਨੀਥ ਦੇ ਅਨੁਸਾਰ ਨਿਰਦੇਸ਼ਨ ਕਰਨਾ ਸੀ। ਇਹ ਉਸਦੀ ਜ਼ਿੰਮੇਵਾਰੀ ਸੀ ਕਿਉਂਕਿ ਉਹ ਇਸ ਵਿੱਚ ਹੁਨਰਮੰਦ ਸੀ।

22ਲੇਵੀਆਂ ਦਾ ਮੁੱਖੀ ਕਨਨਯਾਹ ਸਾਰੇ ਗੀਤਾਂ ਨੂੰ ਗਾਉਣਾ ਸਿਖਾਉਂਦਾ ਸੀ ਕਿਉਂ ਜੋ ਉਹ ਸੰਗੀਤ ਵਿੱਚ ਨਿਪੁੰਨ ਸੀ, ਇਸ ਲਈ ਉਹ ਨਿਰਦੇਸ਼ ਦਿੰਦਾ ਸੀ।

23ਬਰਕਯਾਹ ਅਤੇ ਅਲਕਾਨਾਹ ਸੰਦੂਕ ਦੇ ਦਰਬਾਨ ਹੋਣੇ ਸਨ।

24ਸ਼ਬਨਯਾਹ, ਯੋਸ਼ਾਫ਼ਾਟ, ਨਥਾਨੇਲ, ਅਮਾਸਈ, ਜ਼ਕਰਯਾਹ, ਬਨਾਯਾਹ ਅਤੇ ਅਲੀਅਜ਼ਰ ਜਾਜਕਾਂ ਨੇ ਪਰਮੇਸ਼ਵਰ ਦੇ ਸੰਦੂਕ ਦੇ ਅੱਗੇ ਤੁਰ੍ਹੀਆਂ ਵਜਾਉਣੀਆਂ ਸਨ। ਓਬੇਦ-ਅਦੋਮ ਤੇ ਯੇਹਯਾਹ ਵੀ ਸੰਦੂਕ ਦੇ ਦਰਬਾਨ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.