13ਹੇ ਉਸ ਦੇ ਸੇਵਕੋ, ਇਸਰਾਏਲ ਦੀ ਸੰਤਾਨ, ਹੇ ਯਾਕੋਬ ਦੀ ਸੰਤਾਨ, ਜਿਹੜੇ ਉਸ ਦੇ ਚੁਣੇ ਹੋਏ ਹੋ!
14ਉਹ ਯਾਹਵੇਹ ਸਾਡਾ ਪਰਮੇਸ਼ਵਰ ਹੈ, ਉਸ ਦੇ ਨਿਆਂ ਸਾਰੀ ਧਰਤੀ ਉੱਤੇ ਹਨ।
15ਉਸ ਨੇ ਆਪਣੇ ਨੇਮ ਨੂੰ ਸਦਾ ਲਈ ਚੇਤੇ ਰੱਖਿਆ, ਉਸ ਬਚਨ ਨੂੰ ਜਿਸ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਵਾਅਦਾ ਕੀਤਾ ਸੀ,
16ਉਹ ਨੇਮ ਜੋ ਉਸ ਨੇ ਅਬਰਾਹਾਮ ਨਾਲ ਬੰਨ੍ਹਿਆ ਸੀ, ਉਹ ਸਹੁੰ ਜਿਹੜੀ ਉਸ ਨੇ ਇਸਹਾਕ ਨਾਲ ਖਾਧੀ ਸੀ।
17ਉਸਨੇ ਯਾਕੋਬ ਲਈ ਇੱਕ ਬਿਧੀ ਕਰਕੇ, ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਉਸਨੂੰ ਸਥਿਰ ਕੀਤਾ: