1 ਇਤਿਹਾਸ 17

ਅਤੇ ਜਦੋਂ ਤੋਂ ਮੈਂ ਆਪਣੀ ਪਰਜਾ ਇਸਰਾਏਲ ਉੱਤੇ ਆਗੂ ਨਿਯੁਕਤ ਕੀਤਾ ਹੈ ਉਦੋਂ ਤੋਂ ਹੀ ਕਰਦੇ ਆਏ ਹਨ। ਮੈਂ ਤੇਰੇ ਸਾਰੇ ਦੁਸ਼ਮਣਾਂ ਨੂੰ ਵੀ ਕਾਬੂ ਕਰ ਦਿਆਂਗਾ। “ ‘ਮੈਂ ਤੈਨੂੰ ਆਖਦਾ ਹਾਂ, ਜੋ ਯਾਹਵੇਹ ਤੇਰੇ ਲਈ ਇੱਕ ਘਰ ਬਣਾਵੇਗਾ।

1 Chronicles 17:10 (UKJV) And since the time that I commanded judges to be over my people Israel. Moreover I will subdue all yours enemies. Furthermore I tell you that the LORD will build you an house.

8ਜਿੱਥੇ ਕਿਤੇ ਵੀ ਤੂੰ ਗਿਆ ਹੈ ਮੈਂ ਤੇਰੇ ਨਾਲ ਰਿਹਾ ਹਾਂ ਅਤੇ ਮੈਂ ਤੇਰੇ ਸਾਰੇ ਵੈਰੀਆਂ ਨੂੰ ਤੇਰੇ ਅੱਗੋਂ ਮਿਟਾ ਦਿੱਤਾ। ਹੁਣ ਮੈਂ ਤੇਰਾ ਨਾਮ ਧਰਤੀ ਦੇ ਮਹਾਨ ਮਨੁੱਖਾਂ ਦੇ ਨਾਵਾਂ ਵਰਗਾ ਬਣਾਵਾਂਗਾ।

9ਅਤੇ ਮੈਂ ਆਪਣੇ ਲੋਕ ਇਸਰਾਏਲ ਲਈ ਇੱਕ ਜਗ੍ਹਾ ਠਹਿਰਾਵਾਂਗਾ ਅਤੇ ਉਹਨਾਂ ਨੂੰ ਸਥਿਰ ਕਰਾਂਗਾ ਤਾਂ ਜੋ ਉਹਨਾਂ ਦਾ ਆਪਣਾ ਘਰ ਹੋਵੇ ਅਤੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਦੁਸ਼ਟ ਲੋਕ ਹੁਣ ਉਹਨਾਂ ਉੱਤੇ ਜ਼ੁਲਮ ਨਹੀਂ ਕਰਨਗੇ, ਜਿਵੇਂ ਉਹਨਾਂ ਨੇ ਸ਼ੁਰੂ ਵਿੱਚ ਕੀਤਾ ਸੀ

10ਅਤੇ ਜਦੋਂ ਤੋਂ ਮੈਂ ਆਪਣੀ ਪਰਜਾ ਇਸਰਾਏਲ ਉੱਤੇ ਆਗੂ ਨਿਯੁਕਤ ਕੀਤਾ ਹੈ ਉਦੋਂ ਤੋਂ ਹੀ ਕਰਦੇ ਆਏ ਹਨ। ਮੈਂ ਤੇਰੇ ਸਾਰੇ ਦੁਸ਼ਮਣਾਂ ਨੂੰ ਵੀ ਕਾਬੂ ਕਰ ਦਿਆਂਗਾ। “ ‘ਮੈਂ ਤੈਨੂੰ ਆਖਦਾ ਹਾਂ, ਜੋ ਯਾਹਵੇਹ ਤੇਰੇ ਲਈ ਇੱਕ ਘਰ ਬਣਾਵੇਗਾ।

11ਜਦੋਂ ਤੇਰੇ ਦਿਨ ਪੂਰੇ ਹੋ ਜਾਣਗੇ ਅਤੇ ਤੂੰ ਆਪਣੇ ਪੁਰਖਿਆਂ ਕੋਲ ਚਲਾ ਜਾਵੇਗਾ, ਮੈਂ ਤੇਰੇ ਉੱਤਰਾਧਿਕਾਰੀ ਲਈ ਤੇਰੀ ਸੰਤਾਨ ਨੂੰ ਉਭਾਰਾਂਗਾ। ਤੇਰੇ ਆਪਣੇ ਪੁੱਤਰਾਂ ਵਿੱਚੋਂ ਇੱਕ, ਅਤੇ ਮੈਂ ਉਸਦਾ ਰਾਜ ਸਥਾਪਿਤ ਕਰਾਂਗਾ।

12ਉਹ ਹੀ ਹੈ ਜੋ ਮੇਰੇ ਲਈ ਇੱਕ ਭਵਨ ਬਣਾਵੇਗਾ ਅਤੇ ਮੈਂ ਉਸ ਦੀ ਰਾਜ ਗੱਦੀ ਸਦੀਪਕ ਕਾਲ ਤੱਕ ਸਥਿਰ ਰੱਖਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.