1 ਇਤਿਹਾਸ 17

ਉਹ ਹੀ ਹੈ ਜੋ ਮੇਰੇ ਲਈ ਇੱਕ ਭਵਨ ਬਣਾਵੇਗਾ ਅਤੇ ਮੈਂ ਉਸ ਦੀ ਰਾਜ ਗੱਦੀ ਸਦੀਪਕ ਕਾਲ ਤੱਕ ਸਥਿਰ ਰੱਖਾਂਗਾ।

1 Chronicles 17:12 (UKJV) He shall build me an house, and I will establish his throne for ever.

10ਅਤੇ ਜਦੋਂ ਤੋਂ ਮੈਂ ਆਪਣੀ ਪਰਜਾ ਇਸਰਾਏਲ ਉੱਤੇ ਆਗੂ ਨਿਯੁਕਤ ਕੀਤਾ ਹੈ ਉਦੋਂ ਤੋਂ ਹੀ ਕਰਦੇ ਆਏ ਹਨ। ਮੈਂ ਤੇਰੇ ਸਾਰੇ ਦੁਸ਼ਮਣਾਂ ਨੂੰ ਵੀ ਕਾਬੂ ਕਰ ਦਿਆਂਗਾ। “ ‘ਮੈਂ ਤੈਨੂੰ ਆਖਦਾ ਹਾਂ, ਜੋ ਯਾਹਵੇਹ ਤੇਰੇ ਲਈ ਇੱਕ ਘਰ ਬਣਾਵੇਗਾ।

11ਜਦੋਂ ਤੇਰੇ ਦਿਨ ਪੂਰੇ ਹੋ ਜਾਣਗੇ ਅਤੇ ਤੂੰ ਆਪਣੇ ਪੁਰਖਿਆਂ ਕੋਲ ਚਲਾ ਜਾਵੇਗਾ, ਮੈਂ ਤੇਰੇ ਉੱਤਰਾਧਿਕਾਰੀ ਲਈ ਤੇਰੀ ਸੰਤਾਨ ਨੂੰ ਉਭਾਰਾਂਗਾ। ਤੇਰੇ ਆਪਣੇ ਪੁੱਤਰਾਂ ਵਿੱਚੋਂ ਇੱਕ, ਅਤੇ ਮੈਂ ਉਸਦਾ ਰਾਜ ਸਥਾਪਿਤ ਕਰਾਂਗਾ।

12ਉਹ ਹੀ ਹੈ ਜੋ ਮੇਰੇ ਲਈ ਇੱਕ ਭਵਨ ਬਣਾਵੇਗਾ ਅਤੇ ਮੈਂ ਉਸ ਦੀ ਰਾਜ ਗੱਦੀ ਸਦੀਪਕ ਕਾਲ ਤੱਕ ਸਥਿਰ ਰੱਖਾਂਗਾ।

13ਮੈਂ ਉਸ ਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ, ਮੈਂ ਕਦੇ ਵੀ ਉਸ ਤੋਂ ਆਪਣੀ ਦਯਾ ਨਹੀਂ ਹਟਾਵਾਂਗਾ, ਜਿਵੇਂ ਮੈਂ ਇਸ ਨੂੰ ਤੁਹਾਡੇ ਪੂਰਵਜ ਤੋਂ ਖੋਹ ਲਿਆ ਸੀ।

14ਮੈਂ ਉਸ ਨੂੰ ਆਪਣੇ ਘਰ ਅਤੇ ਰਾਜ ਉੱਤੇ ਸਦਾ ਲਈ ਬਿਠਾਵਾਂਗਾ। ਉਸ ਦਾ ਸਿੰਘਾਸਣ ਸਦਾ ਲਈ ਕਾਇਮ ਰਹੇਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.