1 ਇਤਿਹਾਸ 17

ਜਦੋਂ ਤੇਰੇ ਦਿਨ ਪੂਰੇ ਹੋ ਜਾਣਗੇ ਅਤੇ ਤੂੰ ਆਪਣੇ ਪੁਰਖਿਆਂ ਕੋਲ ਚਲਾ ਜਾਵੇਗਾ, ਮੈਂ ਤੇਰੇ ਉੱਤਰਾਧਿਕਾਰੀ ਲਈ ਤੇਰੀ ਸੰਤਾਨ ਨੂੰ ਉਭਾਰਾਂਗਾ। ਤੇਰੇ ਆਪਣੇ ਪੁੱਤਰਾਂ ਵਿੱਚੋਂ ਇੱਕ, ਅਤੇ ਮੈਂ ਉਸਦਾ ਰਾਜ ਸਥਾਪਿਤ ਕਰਾਂਗਾ।

1 Chronicles 17:11 (UKJV) And it shall come to pass, when your days be expired that you must go to be with your fathers, that I will raise up your seed after you, which shall be of your sons; and I will establish his kingdom.

9ਅਤੇ ਮੈਂ ਆਪਣੇ ਲੋਕ ਇਸਰਾਏਲ ਲਈ ਇੱਕ ਜਗ੍ਹਾ ਠਹਿਰਾਵਾਂਗਾ ਅਤੇ ਉਹਨਾਂ ਨੂੰ ਸਥਿਰ ਕਰਾਂਗਾ ਤਾਂ ਜੋ ਉਹਨਾਂ ਦਾ ਆਪਣਾ ਘਰ ਹੋਵੇ ਅਤੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਦੁਸ਼ਟ ਲੋਕ ਹੁਣ ਉਹਨਾਂ ਉੱਤੇ ਜ਼ੁਲਮ ਨਹੀਂ ਕਰਨਗੇ, ਜਿਵੇਂ ਉਹਨਾਂ ਨੇ ਸ਼ੁਰੂ ਵਿੱਚ ਕੀਤਾ ਸੀ

10ਅਤੇ ਜਦੋਂ ਤੋਂ ਮੈਂ ਆਪਣੀ ਪਰਜਾ ਇਸਰਾਏਲ ਉੱਤੇ ਆਗੂ ਨਿਯੁਕਤ ਕੀਤਾ ਹੈ ਉਦੋਂ ਤੋਂ ਹੀ ਕਰਦੇ ਆਏ ਹਨ। ਮੈਂ ਤੇਰੇ ਸਾਰੇ ਦੁਸ਼ਮਣਾਂ ਨੂੰ ਵੀ ਕਾਬੂ ਕਰ ਦਿਆਂਗਾ। “ ‘ਮੈਂ ਤੈਨੂੰ ਆਖਦਾ ਹਾਂ, ਜੋ ਯਾਹਵੇਹ ਤੇਰੇ ਲਈ ਇੱਕ ਘਰ ਬਣਾਵੇਗਾ।

11ਜਦੋਂ ਤੇਰੇ ਦਿਨ ਪੂਰੇ ਹੋ ਜਾਣਗੇ ਅਤੇ ਤੂੰ ਆਪਣੇ ਪੁਰਖਿਆਂ ਕੋਲ ਚਲਾ ਜਾਵੇਗਾ, ਮੈਂ ਤੇਰੇ ਉੱਤਰਾਧਿਕਾਰੀ ਲਈ ਤੇਰੀ ਸੰਤਾਨ ਨੂੰ ਉਭਾਰਾਂਗਾ। ਤੇਰੇ ਆਪਣੇ ਪੁੱਤਰਾਂ ਵਿੱਚੋਂ ਇੱਕ, ਅਤੇ ਮੈਂ ਉਸਦਾ ਰਾਜ ਸਥਾਪਿਤ ਕਰਾਂਗਾ।

12ਉਹ ਹੀ ਹੈ ਜੋ ਮੇਰੇ ਲਈ ਇੱਕ ਭਵਨ ਬਣਾਵੇਗਾ ਅਤੇ ਮੈਂ ਉਸ ਦੀ ਰਾਜ ਗੱਦੀ ਸਦੀਪਕ ਕਾਲ ਤੱਕ ਸਥਿਰ ਰੱਖਾਂਗਾ।

13ਮੈਂ ਉਸ ਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ, ਮੈਂ ਕਦੇ ਵੀ ਉਸ ਤੋਂ ਆਪਣੀ ਦਯਾ ਨਹੀਂ ਹਟਾਵਾਂਗਾ, ਜਿਵੇਂ ਮੈਂ ਇਸ ਨੂੰ ਤੁਹਾਡੇ ਪੂਰਵਜ ਤੋਂ ਖੋਹ ਲਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.