32ਯਾਦਾ ਦੇ ਪੁੱਤਰ, ਸ਼ੰਮਈ ਦੇ ਭਰਾ: ਯਥੇਰ ਅਤੇ ਯੋਨਾਥਨ। ਯਥੇਰ ਬੇ-ਔਲਾਦ ਮਰ ਗਿਆ।
33ਯੋਨਾਥਨ ਦੇ ਪੁੱਤਰ: ਪਲੇਥ ਅਤੇ ਜ਼ਜ਼ਾ ਸਨ। ਇਹ ਯਰਹਮੇਲ ਦੇ ਪੁੱਤਰ ਸਨ।
34ਸ਼ੇਸ਼ਾਨ ਦਾ ਕੋਈ ਪੁੱਤਰ ਨਹੀਂ ਸੀ, ਸਿਰਫ ਧੀਆਂ ਸਨ। ਉਸਦਾ ਇੱਕ ਮਿਸਰੀ ਨੌਕਰ ਸੀ ਜਿਸਦਾ ਨਾਮ ਯਰਹਾ ਸੀ।
35ਸ਼ੇਸ਼ਾਨ ਨੇ ਆਪਣੀ ਧੀ ਨੂੰ ਆਪਣੇ ਨੌਕਰ ਯਰਹਾ ਨਾਲ ਵਿਆਹ ਦਿੱਤਾ ਅਤੇ ਉਸ ਨੇ ਅੱਤਈ ਨੂੰ ਜਨਮ ਦਿੱਤਾ।
36ਅੱਤਈ ਨਾਥਾਨ ਦਾ ਪਿਤਾ ਸੀ, ਨਾਥਾਨ ਜ਼ਾਬਾਦ ਦਾ ਪਿਤਾ ਸੀ,