1 ਇਤਿਹਾਸ 21

ਅਤੇ ਪਰਮੇਸ਼ਵਰ ਨੇ ਯੇਰੂਸ਼ਲੇਮ ਨੂੰ ਨਾਸ਼ ਕਰਨ ਲਈ ਇੱਕ ਦੂਤ ਭੇਜਿਆ। ਪਰ ਜਿਵੇਂ ਹੀ ਦੂਤ ਅਜਿਹਾ ਕਰ ਰਿਹਾ ਸੀ, ਯਾਹਵੇਹ ਨੇ ਇਹ ਦੇਖਿਆ ਅਤੇ ਤਬਾਹੀ ਬਾਰੇ ਸੋਚਿਆ ਅਤੇ ਉਸ ਨੇ ਦੂਤ ਨੂੰ ਕਿਹਾ ਜੋ ਲੋਕਾਂ ਨੂੰ ਤਬਾਹ ਕਰ ਰਿਹਾ ਸੀ, “ਬਹੁਤ ਹੋ ਗਿਆ! ਆਪਣਾ ਹੱਥ ਵਾਪਸ ਖਿੱਚ ਲੈ।” ਯਾਹਵੇਹ ਦਾ ਦੂਤ ਉਸ ਸਮੇਂ ਯਬੂਸੀ ਅਰੌਨਾਹ ਦੇ ਪਿੜ ਵਿੱਚ ਖੜ੍ਹਾ ਸੀ।

1 Chronicles 21:15 (UKJV) And God sent an angel unto Jerusalem to destroy it: and as he was destroying, the LORD beheld, and he repented him of the evil, and said to the angel that destroyed, It is enough, stay now yours hand. And the angel of the LORD stood by the threshing floor of Ornan the Jebusite.

13ਦਾਵੀਦ ਨੇ ਗਾਦ ਨੂੰ ਆਖਿਆ, “ਮੈਂ ਬਹੁਤ ਦੁਖੀ ਹਾਂ, ਮੈਨੂੰ ਯਾਹਵੇਹ ਦੇ ਹੱਥਾਂ ਵਿੱਚ ਡਿੱਗਣ ਦਿਓ, ਕਿਉਂਕਿ ਉਸਦੀ ਦਇਆ ਬਹੁਤ ਮਹਾਨ ਹੈ, ਪਰ ਮੈਨੂੰ ਮਨੁੱਖਾਂ ਦੇ ਹੱਥਾਂ ਵਿੱਚ ਨਾ ਪੈਣ ਦਿਓ।”

14ਇਸ ਲਈ ਯਾਹਵੇਹ ਨੇ ਇਸਰਾਏਲ ਉੱਤੇ ਇੱਕ ਮਹਾਂਮਾਰੀ ਭੇਜੀ ਅਤੇ ਇਸਰਾਏਲ ਦੇ ਸੱਤਰ ਹਜ਼ਾਰ ਮਨੁੱਖ ਮਾਰੇ ਗਏ।

15ਅਤੇ ਪਰਮੇਸ਼ਵਰ ਨੇ ਯੇਰੂਸ਼ਲੇਮ ਨੂੰ ਨਾਸ਼ ਕਰਨ ਲਈ ਇੱਕ ਦੂਤ ਭੇਜਿਆ। ਪਰ ਜਿਵੇਂ ਹੀ ਦੂਤ ਅਜਿਹਾ ਕਰ ਰਿਹਾ ਸੀ, ਯਾਹਵੇਹ ਨੇ ਇਹ ਦੇਖਿਆ ਅਤੇ ਤਬਾਹੀ ਬਾਰੇ ਸੋਚਿਆ ਅਤੇ ਉਸ ਨੇ ਦੂਤ ਨੂੰ ਕਿਹਾ ਜੋ ਲੋਕਾਂ ਨੂੰ ਤਬਾਹ ਕਰ ਰਿਹਾ ਸੀ, “ਬਹੁਤ ਹੋ ਗਿਆ! ਆਪਣਾ ਹੱਥ ਵਾਪਸ ਖਿੱਚ ਲੈ।” ਯਾਹਵੇਹ ਦਾ ਦੂਤ ਉਸ ਸਮੇਂ ਯਬੂਸੀ ਅਰੌਨਾਹ ਦੇ ਪਿੜ ਵਿੱਚ ਖੜ੍ਹਾ ਸੀ।

16ਦਾਵੀਦ ਨੇ ਉੱਪਰ ਤੱਕਿਆ ਅਤੇ ਯਾਹਵੇਹ ਦੇ ਦੂਤ ਨੂੰ ਅਕਾਸ਼ ਅਤੇ ਧਰਤੀ ਦੇ ਵਿਚਕਾਰ ਖੜ੍ਹਾ ਦੇਖਿਆ, ਹੱਥ ਵਿੱਚ ਇੱਕ ਖਿੱਚੀ ਹੋਈ ਤਲਵਾਰ ਯੇਰੂਸ਼ਲੇਮ ਉੱਤੇ ਚੁੱਕੀ ਹੋਈ ਸੀ। ਤਦ ਦਾਵੀਦ ਅਤੇ ਬਜ਼ੁਰਗ, ਤੱਪੜ ਪਹਿਨੇ ਹੋਏ, ਝੁਕ ਗਏ।

17ਦਾਵੀਦ ਨੇ ਪਰਮੇਸ਼ਵਰ ਦੇ ਅੱਗੇ ਬੇਨਤੀ ਕਰ ਕੇ ਆਖਿਆ, “ਕੀ ਮੈਂ ਹੀ ਇਹ ਆਗਿਆ ਨਹੀਂ ਦਿੱਤੀ ਸੀ, ਜੋ ਲੋਕਾਂ ਦੀ ਗਿਣਤੀ ਕੀਤੀ ਜਾਵੇ? ਪਾਪ ਤਾਂ ਮੈਂ ਕੀਤਾ ਹੈ ਮੈਂ ਆਜੜੀ ਨੇ ਗਲਤ ਕੀਤਾ ਹੈ, ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼ ਹੈ? ਉਨ੍ਹਾਂ ਨੇ ਕੀ ਕੀਤਾ ਹੈ ਹੇ ਯਾਹਵੇਹ ਮੇਰੇ ਪਰਮੇਸ਼ਵਰ, ਆਪਣਾ ਹੱਥ ਮੇਰੇ ਅਤੇ ਮੇਰੇ ਪਰਿਵਾਰ ਉੱਤੇ ਚਲਾ, ਨਾ ਕਿ ਤੇਰੇ ਲੋਕਾਂ ਉੱਤੇ, ਜੋ ਓਹ ਬਵਾ ਵਿੱਚ ਫਸ ਜਾਣ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.