1 ਇਤਿਹਾਸ 22

“ਹੁਣ, ਹੇ ਮੇਰੇ ਪੁੱਤਰ, ਯਾਹਵੇਹ ਤੇਰੇ ਅੰਗ-ਸੰਗ ਹੋਵੇ, ਅਤੇ ਤੂੰ ਸਫ਼ਲ ਹੋਵੇ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦਾ ਘਰ ਬਣਾਵੇਂ, ਜਿਵੇਂ ਉਸ ਨੇ ਤੇਰੇ ਲਈ ਆਖਿਆ ਹੈ।

1 Chronicles 22:11 (UKJV) Now, my son, the LORD be with you; and prosper you, and build the house of the LORD your God, as he has said of you.

9ਪਰ ਤੇਰੇ ਕੋਲ ਇੱਕ ਪੁੱਤਰ ਹੋਵੇਗਾ ਜੋ ਸ਼ਾਂਤੀ ਅਤੇ ਅਰਾਮ ਦਾ ਮਨੁੱਖ ਹੋਵੇਗਾ ਅਤੇ ਮੈਂ ਉਸ ਨੂੰ ਉਸ ਦੇ ਸਾਰੇ ਵੈਰੀਆਂ ਤੋਂ ਹਰ ਪਾਸਿਓਂ ਅਰਾਮ ਦਿਆਂਗਾ। ਉਸਦਾ ਨਾਮ ਸ਼ਲੋਮੋਨ ਹੋਵੇਗਾ, ਅਤੇ ਮੈਂ ਉਸਦੇ ਰਾਜ ਦੌਰਾਨ ਇਸਰਾਏਲ ਨੂੰ ਸ਼ਾਂਤੀ ਅਤੇ ਮੇਲ-ਮਿਲਾਪ ਬਖ਼ਸ਼ਾਂਗਾ।

10ਉਹੀ ਹੈ ਜੋ ਮੇਰੇ ਨਾਮ ਲਈ ਇੱਕ ਘਰ ਬਣਾਵੇਗਾ। ਉਹ ਮੇਰਾ ਪੁੱਤਰ ਹੋਵੇਗਾ, ਅਤੇ ਮੈਂ ਉਸਦਾ ਪਿਤਾ ਹੋਵਾਂਗਾ ਅਤੇ ਮੈਂ ਉਸ ਦੇ ਰਾਜ ਦਾ ਸਿੰਘਾਸਣ ਇਸਰਾਏਲ ਉੱਤੇ ਸਦਾ ਲਈ ਕਾਇਮ ਕਰਾਂਗਾ।’

11“ਹੁਣ, ਹੇ ਮੇਰੇ ਪੁੱਤਰ, ਯਾਹਵੇਹ ਤੇਰੇ ਅੰਗ-ਸੰਗ ਹੋਵੇ, ਅਤੇ ਤੂੰ ਸਫ਼ਲ ਹੋਵੇ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦਾ ਘਰ ਬਣਾਵੇਂ, ਜਿਵੇਂ ਉਸ ਨੇ ਤੇਰੇ ਲਈ ਆਖਿਆ ਹੈ।

12ਜਦੋਂ ਯਾਹਵੇਹ ਕੇਵਲ ਤੈਨੂੰ ਬੁੱਧ ਅਤੇ ਸਮਝ ਦੇਵੇ ਅਤੇ ਇਸਰਾਏਲ ਦੇ ਲਈ ਤੈਨੂੰ ਖ਼ਾਸ ਆਗਿਆ ਦੇਵੇ, ਤਾਂ ਜੋ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਿਵਸਥਾ ਦੀ ਪਾਲਨਾ ਕਰੇ।

13ਤੂੰ ਤਦ ਸਫ਼ਲ ਹੋਵੇਂਗਾ ਜੇਕਰ ਤੂੰ ਉਹਨਾਂ ਬਿਧੀਆਂ ਅਤੇ ਬਿਵਸਥਾ ਦੇ ਅਨੁਸਾਰ ਚੱਲੇਂਗਾ, ਜਿਹੜੀਆਂ ਯਾਹਵੇਹ ਨੇ ਇਸਰਾਏਲ ਦੇ ਲਈ ਮੋਸ਼ੇਹ ਨੂੰ ਆਗਿਆ ਦਿੱਤੀਆਂ ਸਨ। ਤਕੜਾ ਹੋ ਅਤੇ ਉਤਸ਼ਾਹ ਰੱਖ, ਨਾ ਡਰ ਅਤੇ ਨਾ ਘਬਰਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.