1 ਇਤਿਹਾਸ 22

ਉਹੀ ਹੈ ਜੋ ਮੇਰੇ ਨਾਮ ਲਈ ਇੱਕ ਘਰ ਬਣਾਵੇਗਾ। ਉਹ ਮੇਰਾ ਪੁੱਤਰ ਹੋਵੇਗਾ, ਅਤੇ ਮੈਂ ਉਸਦਾ ਪਿਤਾ ਹੋਵਾਂਗਾ ਅਤੇ ਮੈਂ ਉਸ ਦੇ ਰਾਜ ਦਾ ਸਿੰਘਾਸਣ ਇਸਰਾਏਲ ਉੱਤੇ ਸਦਾ ਲਈ ਕਾਇਮ ਕਰਾਂਗਾ।’

1 Chronicles 22:10 (UKJV) He shall build an house for my name; and he shall be my son, and I will be his father; and I will establish the throne of his kingdom over Israel for ever.

8ਪਰ ਯਾਹਵੇਹ ਦਾ ਇਹ ਬਚਨ ਮੇਰੇ ਕੋਲ ਆਇਆ, ‘ਤੂੰ ਬਹੁਤ ਖੂਨ ਵਹਾਇਆ ਹੈ ਅਤੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਹਨ, ਤੂੰ ਮੇਰੇ ਨਾਮ ਲਈ ਕੋਈ ਘਰ ਨਾ ਬਣਾਵੇਂਗਾ ਕਿਉਂਕਿ ਤੂੰ ਮੇਰੀ ਨਜ਼ਰ ਵਿੱਚ ਧਰਤੀ ਉੱਤੇ ਬਹੁਤ ਖੂਨ ਵਹਾਇਆ ਹੈ।

9ਪਰ ਤੇਰੇ ਕੋਲ ਇੱਕ ਪੁੱਤਰ ਹੋਵੇਗਾ ਜੋ ਸ਼ਾਂਤੀ ਅਤੇ ਅਰਾਮ ਦਾ ਮਨੁੱਖ ਹੋਵੇਗਾ ਅਤੇ ਮੈਂ ਉਸ ਨੂੰ ਉਸ ਦੇ ਸਾਰੇ ਵੈਰੀਆਂ ਤੋਂ ਹਰ ਪਾਸਿਓਂ ਅਰਾਮ ਦਿਆਂਗਾ। ਉਸਦਾ ਨਾਮ ਸ਼ਲੋਮੋਨ ਹੋਵੇਗਾ, ਅਤੇ ਮੈਂ ਉਸਦੇ ਰਾਜ ਦੌਰਾਨ ਇਸਰਾਏਲ ਨੂੰ ਸ਼ਾਂਤੀ ਅਤੇ ਮੇਲ-ਮਿਲਾਪ ਬਖ਼ਸ਼ਾਂਗਾ।

10ਉਹੀ ਹੈ ਜੋ ਮੇਰੇ ਨਾਮ ਲਈ ਇੱਕ ਘਰ ਬਣਾਵੇਗਾ। ਉਹ ਮੇਰਾ ਪੁੱਤਰ ਹੋਵੇਗਾ, ਅਤੇ ਮੈਂ ਉਸਦਾ ਪਿਤਾ ਹੋਵਾਂਗਾ ਅਤੇ ਮੈਂ ਉਸ ਦੇ ਰਾਜ ਦਾ ਸਿੰਘਾਸਣ ਇਸਰਾਏਲ ਉੱਤੇ ਸਦਾ ਲਈ ਕਾਇਮ ਕਰਾਂਗਾ।’

11“ਹੁਣ, ਹੇ ਮੇਰੇ ਪੁੱਤਰ, ਯਾਹਵੇਹ ਤੇਰੇ ਅੰਗ-ਸੰਗ ਹੋਵੇ, ਅਤੇ ਤੂੰ ਸਫ਼ਲ ਹੋਵੇ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦਾ ਘਰ ਬਣਾਵੇਂ, ਜਿਵੇਂ ਉਸ ਨੇ ਤੇਰੇ ਲਈ ਆਖਿਆ ਹੈ।

12ਜਦੋਂ ਯਾਹਵੇਹ ਕੇਵਲ ਤੈਨੂੰ ਬੁੱਧ ਅਤੇ ਸਮਝ ਦੇਵੇ ਅਤੇ ਇਸਰਾਏਲ ਦੇ ਲਈ ਤੈਨੂੰ ਖ਼ਾਸ ਆਗਿਆ ਦੇਵੇ, ਤਾਂ ਜੋ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਿਵਸਥਾ ਦੀ ਪਾਲਨਾ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.