1 ਇਤਿਹਾਸ 22

ਪਰ ਯਾਹਵੇਹ ਦਾ ਇਹ ਬਚਨ ਮੇਰੇ ਕੋਲ ਆਇਆ, ‘ਤੂੰ ਬਹੁਤ ਖੂਨ ਵਹਾਇਆ ਹੈ ਅਤੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਹਨ, ਤੂੰ ਮੇਰੇ ਨਾਮ ਲਈ ਕੋਈ ਘਰ ਨਾ ਬਣਾਵੇਂਗਾ ਕਿਉਂਕਿ ਤੂੰ ਮੇਰੀ ਨਜ਼ਰ ਵਿੱਚ ਧਰਤੀ ਉੱਤੇ ਬਹੁਤ ਖੂਨ ਵਹਾਇਆ ਹੈ।

1 Chronicles 22:8 (UKJV) But the word of the LORD came to me, saying, You have shed blood abundantly, and have made great wars: you shall not build an house unto my name, because you have shed much blood upon the earth in my sight.

6ਤਦ ਉਸ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਬੁਲਾਇਆ ਅਤੇ ਉਸ ਨੂੰ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਲਈ ਇੱਕ ਘਰ ਬਣਾਉਣ ਲਈ ਕਿਹਾ।

7ਦਾਵੀਦ ਨੇ ਸ਼ਲੋਮੋਨ ਨੂੰ ਆਖਿਆ, “ਹੇ ਮੇਰੇ ਪੁੱਤਰ, ਮੇਰੇ ਦਿਲ ਵਿੱਚ ਇਹ ਸੋਚ ਸੀ ਕਿ ਮੈਂ ਆਪਣੇ ਪਰਮੇਸ਼ਵਰ ਯਾਹਵੇਹ ਦੇ ਨਾਮ ਲਈ ਇੱਕ ਘਰ ਬਣਾਵਾਂ।

8ਪਰ ਯਾਹਵੇਹ ਦਾ ਇਹ ਬਚਨ ਮੇਰੇ ਕੋਲ ਆਇਆ, ‘ਤੂੰ ਬਹੁਤ ਖੂਨ ਵਹਾਇਆ ਹੈ ਅਤੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਹਨ, ਤੂੰ ਮੇਰੇ ਨਾਮ ਲਈ ਕੋਈ ਘਰ ਨਾ ਬਣਾਵੇਂਗਾ ਕਿਉਂਕਿ ਤੂੰ ਮੇਰੀ ਨਜ਼ਰ ਵਿੱਚ ਧਰਤੀ ਉੱਤੇ ਬਹੁਤ ਖੂਨ ਵਹਾਇਆ ਹੈ।

9ਪਰ ਤੇਰੇ ਕੋਲ ਇੱਕ ਪੁੱਤਰ ਹੋਵੇਗਾ ਜੋ ਸ਼ਾਂਤੀ ਅਤੇ ਅਰਾਮ ਦਾ ਮਨੁੱਖ ਹੋਵੇਗਾ ਅਤੇ ਮੈਂ ਉਸ ਨੂੰ ਉਸ ਦੇ ਸਾਰੇ ਵੈਰੀਆਂ ਤੋਂ ਹਰ ਪਾਸਿਓਂ ਅਰਾਮ ਦਿਆਂਗਾ। ਉਸਦਾ ਨਾਮ ਸ਼ਲੋਮੋਨ ਹੋਵੇਗਾ, ਅਤੇ ਮੈਂ ਉਸਦੇ ਰਾਜ ਦੌਰਾਨ ਇਸਰਾਏਲ ਨੂੰ ਸ਼ਾਂਤੀ ਅਤੇ ਮੇਲ-ਮਿਲਾਪ ਬਖ਼ਸ਼ਾਂਗਾ।

10ਉਹੀ ਹੈ ਜੋ ਮੇਰੇ ਨਾਮ ਲਈ ਇੱਕ ਘਰ ਬਣਾਵੇਗਾ। ਉਹ ਮੇਰਾ ਪੁੱਤਰ ਹੋਵੇਗਾ, ਅਤੇ ਮੈਂ ਉਸਦਾ ਪਿਤਾ ਹੋਵਾਂਗਾ ਅਤੇ ਮੈਂ ਉਸ ਦੇ ਰਾਜ ਦਾ ਸਿੰਘਾਸਣ ਇਸਰਾਏਲ ਉੱਤੇ ਸਦਾ ਲਈ ਕਾਇਮ ਕਰਾਂਗਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.