1 ਇਤਿਹਾਸ 23

(ਯਹਥ ਪਹਿਲਾ ਅਤੇ ਜ਼ੀਜ਼ਾਹ ਦੂਜਾ ਸੀ, ਪਰ ਯਊਸ਼ ਅਤੇ ਬਰਿਯਾਹ ਦੇ ਬਹੁਤੇ ਪੁੱਤਰ ਨਹੀਂ ਸਨ, ਇਸ ਲਈ ਉਹ ਇੱਕੋ ਪਰਿਵਾਰ ਵਿੱਚ ਇੱਕ ਕੰਮ ਕਰਕੇ ਗਿਣੇ ਗਏ।)

1 Chronicles 23:11 (UKJV) And Jahath was the chief, and Zizah the second: but Jeush and Beriah had not many sons; therefore they were in one reckoning, according to their father's house.

9ਸ਼ਿਮਈ ਦੇ ਪੁੱਤਰ: ਸ਼ਲੋਮੀਥ, ਹਜ਼ੀਏਲ ਅਤੇ ਹਾਰਾਨ ਕੁੱਲ ਤਿੰਨ। (ਇਹ ਲਾਦਾਨ ਦੇ ਘਰਾਣਿਆਂ ਦੇ ਮੁਖੀ ਸਨ।)

10ਅਤੇ ਸ਼ਿਮਈ ਦੇ ਪੁੱਤਰ: ਯਹਥ, ਜ਼ੀਜ਼ਾਹ, ਯਊਸ਼ ਅਤੇ ਬਰਿਯਾਹ। ਇਹ ਸ਼ਿਮਈ ਦੇ ਕੁੱਲ ਚਾਰ ਪੁੱਤਰ ਸਨ।

11(ਯਹਥ ਪਹਿਲਾ ਅਤੇ ਜ਼ੀਜ਼ਾਹ ਦੂਜਾ ਸੀ, ਪਰ ਯਊਸ਼ ਅਤੇ ਬਰਿਯਾਹ ਦੇ ਬਹੁਤੇ ਪੁੱਤਰ ਨਹੀਂ ਸਨ, ਇਸ ਲਈ ਉਹ ਇੱਕੋ ਪਰਿਵਾਰ ਵਿੱਚ ਇੱਕ ਕੰਮ ਕਰਕੇ ਗਿਣੇ ਗਏ।)

12ਕੋਹਾਥ ਦੇ ਪੁੱਤਰ: ਅਮਰਾਮ, ਇਜ਼ਹਾਰ, ਹੇਬਰੋਨ ਅਤੇ ਉਜ਼ੀਏਲ ਕੁੱਲ ਚਾਰ।

13ਅਮਰਾਮ ਦੇ ਪੁੱਤਰ: ਹਾਰੋਨ ਅਤੇ ਮੋਸ਼ੇਹ। ਅਮਰਾਮ ਦੇ ਪੁੱਤਰ, ਹਾਰੋਨ ਤੇ ਮੋਸ਼ੇਹ, ਅਤੇ ਹਾਰੋਨ ਵੱਖਰਾ ਕੀਤਾ ਗਿਆ ਕਿ ਉਹ ਅੱਤ ਪਵਿੱਤਰ ਵਸਤਾਂ ਨੂੰ ਪਵਿੱਤਰ ਰੱਖੇ, ਉਹ ਤੇ ਉਹ ਦੇ ਪੁੱਤਰ ਸਦਾ ਲਈ, ਅਤੇ ਉਹ ਯਾਹਵੇਹ ਅੱਗੇ ਧੂਪ ਵੀ ਧੁਖਾਉਣ, ਉਹ ਦੀ ਉਪਾਸਨਾ ਕਰਨ ਤੇ ਸਦੀਪਕ ਕਾਲ ਉਹ ਦਾ ਨਾਮ ਲੈ ਕੇ ਬਰਕਤ ਦੇਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.