1 ਇਤਿਹਾਸ 23

ਅਮਰਾਮ ਦੇ ਪੁੱਤਰ: ਹਾਰੋਨ ਅਤੇ ਮੋਸ਼ੇਹ। ਅਮਰਾਮ ਦੇ ਪੁੱਤਰ, ਹਾਰੋਨ ਤੇ ਮੋਸ਼ੇਹ, ਅਤੇ ਹਾਰੋਨ ਵੱਖਰਾ ਕੀਤਾ ਗਿਆ ਕਿ ਉਹ ਅੱਤ ਪਵਿੱਤਰ ਵਸਤਾਂ ਨੂੰ ਪਵਿੱਤਰ ਰੱਖੇ, ਉਹ ਤੇ ਉਹ ਦੇ ਪੁੱਤਰ ਸਦਾ ਲਈ, ਅਤੇ ਉਹ ਯਾਹਵੇਹ ਅੱਗੇ ਧੂਪ ਵੀ ਧੁਖਾਉਣ, ਉਹ ਦੀ ਉਪਾਸਨਾ ਕਰਨ ਤੇ ਸਦੀਪਕ ਕਾਲ ਉਹ ਦਾ ਨਾਮ ਲੈ ਕੇ ਬਰਕਤ ਦੇਣ।

1 Chronicles 23:13 (UKJV) The sons of Amram; Aaron and Moses: and Aaron was separated, that he should sanctify the most holy things, he and his sons for ever, to burn incense before the LORD, to minister unto him, and to bless in his name for ever.

11(ਯਹਥ ਪਹਿਲਾ ਅਤੇ ਜ਼ੀਜ਼ਾਹ ਦੂਜਾ ਸੀ, ਪਰ ਯਊਸ਼ ਅਤੇ ਬਰਿਯਾਹ ਦੇ ਬਹੁਤੇ ਪੁੱਤਰ ਨਹੀਂ ਸਨ, ਇਸ ਲਈ ਉਹ ਇੱਕੋ ਪਰਿਵਾਰ ਵਿੱਚ ਇੱਕ ਕੰਮ ਕਰਕੇ ਗਿਣੇ ਗਏ।)

12ਕੋਹਾਥ ਦੇ ਪੁੱਤਰ: ਅਮਰਾਮ, ਇਜ਼ਹਾਰ, ਹੇਬਰੋਨ ਅਤੇ ਉਜ਼ੀਏਲ ਕੁੱਲ ਚਾਰ।

13ਅਮਰਾਮ ਦੇ ਪੁੱਤਰ: ਹਾਰੋਨ ਅਤੇ ਮੋਸ਼ੇਹ। ਅਮਰਾਮ ਦੇ ਪੁੱਤਰ, ਹਾਰੋਨ ਤੇ ਮੋਸ਼ੇਹ, ਅਤੇ ਹਾਰੋਨ ਵੱਖਰਾ ਕੀਤਾ ਗਿਆ ਕਿ ਉਹ ਅੱਤ ਪਵਿੱਤਰ ਵਸਤਾਂ ਨੂੰ ਪਵਿੱਤਰ ਰੱਖੇ, ਉਹ ਤੇ ਉਹ ਦੇ ਪੁੱਤਰ ਸਦਾ ਲਈ, ਅਤੇ ਉਹ ਯਾਹਵੇਹ ਅੱਗੇ ਧੂਪ ਵੀ ਧੁਖਾਉਣ, ਉਹ ਦੀ ਉਪਾਸਨਾ ਕਰਨ ਤੇ ਸਦੀਪਕ ਕਾਲ ਉਹ ਦਾ ਨਾਮ ਲੈ ਕੇ ਬਰਕਤ ਦੇਣ।

14ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਦੇ ਪੁੱਤਰ ਲੇਵੀ ਦੇ ਗੋਤ ਵਿੱਚ ਗਿਣੇ ਗਏ।

15ਮੋਸ਼ੇਹ ਦੇ ਪੁੱਤਰ: ਗੇਰਸ਼ੋਮ ਅਤੇ ਅਲੀਅਜ਼ਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.