12ਕੋਹਾਥ ਦੇ ਪੁੱਤਰ: ਅਮਰਾਮ, ਇਜ਼ਹਾਰ, ਹੇਬਰੋਨ ਅਤੇ ਉਜ਼ੀਏਲ ਕੁੱਲ ਚਾਰ।
13ਅਮਰਾਮ ਦੇ ਪੁੱਤਰ: ਹਾਰੋਨ ਅਤੇ ਮੋਸ਼ੇਹ। ਅਮਰਾਮ ਦੇ ਪੁੱਤਰ, ਹਾਰੋਨ ਤੇ ਮੋਸ਼ੇਹ, ਅਤੇ ਹਾਰੋਨ ਵੱਖਰਾ ਕੀਤਾ ਗਿਆ ਕਿ ਉਹ ਅੱਤ ਪਵਿੱਤਰ ਵਸਤਾਂ ਨੂੰ ਪਵਿੱਤਰ ਰੱਖੇ, ਉਹ ਤੇ ਉਹ ਦੇ ਪੁੱਤਰ ਸਦਾ ਲਈ, ਅਤੇ ਉਹ ਯਾਹਵੇਹ ਅੱਗੇ ਧੂਪ ਵੀ ਧੁਖਾਉਣ, ਉਹ ਦੀ ਉਪਾਸਨਾ ਕਰਨ ਤੇ ਸਦੀਪਕ ਕਾਲ ਉਹ ਦਾ ਨਾਮ ਲੈ ਕੇ ਬਰਕਤ ਦੇਣ।
14ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਦੇ ਪੁੱਤਰ ਲੇਵੀ ਦੇ ਗੋਤ ਵਿੱਚ ਗਿਣੇ ਗਏ।
15ਮੋਸ਼ੇਹ ਦੇ ਪੁੱਤਰ: ਗੇਰਸ਼ੋਮ ਅਤੇ ਅਲੀਅਜ਼ਰ।
16ਗੇਰਸ਼ੋਮ ਦੇ ਪੁੱਤਰ: ਸ਼ੂਬਾਏਲ ਪਹਿਲਾ ਸੀ।