14ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਦੇ ਪੁੱਤਰ ਲੇਵੀ ਦੇ ਗੋਤ ਵਿੱਚ ਗਿਣੇ ਗਏ।
15ਮੋਸ਼ੇਹ ਦੇ ਪੁੱਤਰ: ਗੇਰਸ਼ੋਮ ਅਤੇ ਅਲੀਅਜ਼ਰ।
16ਗੇਰਸ਼ੋਮ ਦੇ ਪੁੱਤਰ: ਸ਼ੂਬਾਏਲ ਪਹਿਲਾ ਸੀ।
17ਅਲੀਅਜ਼ਰ ਦੇ ਉੱਤਰਾਧਿਕਾਰੀ: ਰਹਾਬਯਾਹ ਪਹਿਲਾ ਸੀ। (ਅਲੀਅਜ਼ਰ ਦੇ ਹੋਰ ਕੋਈ ਪੁੱਤਰ ਨਹੀਂ ਸਨ, ਪਰ ਰਹਾਬਯਾਹ ਦੇ ਪੁੱਤਰ ਬਹੁਤ ਸਨ।)
18ਇਜ਼ਹਾਰ ਦੇ ਪੁੱਤਰ: ਸ਼ਲੋਮੀਥ ਪਹਿਲਾ ਸੀ।