1ਹਾਰੋਨ ਦੇ ਪੁੱਤਰਾਂ ਦੇ ਦਲ ਇਹ ਸਨ: ਹਾਰੋਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ।
2ਪਰ ਨਾਦਾਬ ਅਤੇ ਅਬੀਹੂ ਆਪਣੇ ਪਿਤਾ ਦੇ ਮਰਨ ਤੋਂ ਪਹਿਲਾਂ ਹੀ ਮਰ ਗਏ ਅਤੇ ਉਹਨਾਂ ਦੇ ਕੋਈ ਪੁੱਤਰ ਨਹੀਂ ਸੀ। ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਜਾਜਕਾਂ ਵਜੋਂ ਸੇਵਾ ਕੀਤੀ।
3ਦਾਵੀਦ ਨੇ ਅਲਆਜ਼ਾਰ ਦੇ ਪੁੱਤਰਾਂ ਸਾਦੋਕ ਅਤੇ ਈਥਾਮਾਰ ਦੇ ਪੁੱਤਰਾਂ ਅਹੀਮੇਲੇਕ ਦੀ ਸਹਾਇਤਾ ਨਾਲ, ਦਾਵੀਦ ਨੇ ਉਹਨਾਂ ਦੀ ਸੇਵਾ ਕਰਨ ਦੇ ਕੰਮਾਂ ਲਈ ਉਹਨਾਂ ਨੂੰ ਵੰਡ ਦਿੱਤਾ।
4ਈਥਾਮਾਰ ਦੇ ਪੁੱਤਰਾਂ ਨਾਲੋਂ ਅਲਆਜ਼ਾਰ ਦੇ ਪੁੱਤਰਾਂ ਵਿੱਚ ਬਹੁਤ ਸਾਰੇ ਆਗੂ ਪਾਏ ਗਏ ਅਤੇ ਉਹਨਾਂ ਨੂੰ ਇਸ ਅਨੁਸਾਰ ਵੰਡਿਆ ਗਿਆ: ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਸੋਲ੍ਹਾਂ ਮੁਖੀਏ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਅੱਠ ਪਰਿਵਾਰ ਦੇ ਮੁਖੀਏ ਸਨ।