1 ਇਤਿਹਾਸ 24

ਦਾਵੀਦ ਨੇ ਅਲਆਜ਼ਾਰ ਦੇ ਪੁੱਤਰਾਂ ਸਾਦੋਕ ਅਤੇ ਈਥਾਮਾਰ ਦੇ ਪੁੱਤਰਾਂ ਅਹੀਮੇਲੇਕ ਦੀ ਸਹਾਇਤਾ ਨਾਲ, ਦਾਵੀਦ ਨੇ ਉਹਨਾਂ ਦੀ ਸੇਵਾ ਕਰਨ ਦੇ ਕੰਮਾਂ ਲਈ ਉਹਨਾਂ ਨੂੰ ਵੰਡ ਦਿੱਤਾ।

1 Chronicles 24:3 (UKJV) And David distributed them, both Zadok of the sons of Eleazar, and Ahimelech of the sons of Ithamar, according to their offices in their service.

1ਹਾਰੋਨ ਦੇ ਪੁੱਤਰਾਂ ਦੇ ਦਲ ਇਹ ਸਨ: ਹਾਰੋਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ।

2ਪਰ ਨਾਦਾਬ ਅਤੇ ਅਬੀਹੂ ਆਪਣੇ ਪਿਤਾ ਦੇ ਮਰਨ ਤੋਂ ਪਹਿਲਾਂ ਹੀ ਮਰ ਗਏ ਅਤੇ ਉਹਨਾਂ ਦੇ ਕੋਈ ਪੁੱਤਰ ਨਹੀਂ ਸੀ। ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਜਾਜਕਾਂ ਵਜੋਂ ਸੇਵਾ ਕੀਤੀ।

3ਦਾਵੀਦ ਨੇ ਅਲਆਜ਼ਾਰ ਦੇ ਪੁੱਤਰਾਂ ਸਾਦੋਕ ਅਤੇ ਈਥਾਮਾਰ ਦੇ ਪੁੱਤਰਾਂ ਅਹੀਮੇਲੇਕ ਦੀ ਸਹਾਇਤਾ ਨਾਲ, ਦਾਵੀਦ ਨੇ ਉਹਨਾਂ ਦੀ ਸੇਵਾ ਕਰਨ ਦੇ ਕੰਮਾਂ ਲਈ ਉਹਨਾਂ ਨੂੰ ਵੰਡ ਦਿੱਤਾ।

4ਈਥਾਮਾਰ ਦੇ ਪੁੱਤਰਾਂ ਨਾਲੋਂ ਅਲਆਜ਼ਾਰ ਦੇ ਪੁੱਤਰਾਂ ਵਿੱਚ ਬਹੁਤ ਸਾਰੇ ਆਗੂ ਪਾਏ ਗਏ ਅਤੇ ਉਹਨਾਂ ਨੂੰ ਇਸ ਅਨੁਸਾਰ ਵੰਡਿਆ ਗਿਆ: ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਸੋਲ੍ਹਾਂ ਮੁਖੀਏ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਅੱਠ ਪਰਿਵਾਰ ਦੇ ਮੁਖੀਏ ਸਨ।

5ਇਸ ਤਰ੍ਹਾਂ ਪਰਚੀਆਂ ਪਾ ਕੇ ਉਹ ਬਰਾਬਰ ਵੰਡੇ ਗਏ ਕਿਉਂ ਜੋ ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਨਾਲੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਪਵਿੱਤਰ ਸਥਾਨ ਦੇ ਸਰਦਾਰ ਅਤੇ ਪਰਮੇਸ਼ਵਰ ਦੇ ਸਰਦਾਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.