2ਪਰ ਨਾਦਾਬ ਅਤੇ ਅਬੀਹੂ ਆਪਣੇ ਪਿਤਾ ਦੇ ਮਰਨ ਤੋਂ ਪਹਿਲਾਂ ਹੀ ਮਰ ਗਏ ਅਤੇ ਉਹਨਾਂ ਦੇ ਕੋਈ ਪੁੱਤਰ ਨਹੀਂ ਸੀ। ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਜਾਜਕਾਂ ਵਜੋਂ ਸੇਵਾ ਕੀਤੀ।
3ਦਾਵੀਦ ਨੇ ਅਲਆਜ਼ਾਰ ਦੇ ਪੁੱਤਰਾਂ ਸਾਦੋਕ ਅਤੇ ਈਥਾਮਾਰ ਦੇ ਪੁੱਤਰਾਂ ਅਹੀਮੇਲੇਕ ਦੀ ਸਹਾਇਤਾ ਨਾਲ, ਦਾਵੀਦ ਨੇ ਉਹਨਾਂ ਦੀ ਸੇਵਾ ਕਰਨ ਦੇ ਕੰਮਾਂ ਲਈ ਉਹਨਾਂ ਨੂੰ ਵੰਡ ਦਿੱਤਾ।
4ਈਥਾਮਾਰ ਦੇ ਪੁੱਤਰਾਂ ਨਾਲੋਂ ਅਲਆਜ਼ਾਰ ਦੇ ਪੁੱਤਰਾਂ ਵਿੱਚ ਬਹੁਤ ਸਾਰੇ ਆਗੂ ਪਾਏ ਗਏ ਅਤੇ ਉਹਨਾਂ ਨੂੰ ਇਸ ਅਨੁਸਾਰ ਵੰਡਿਆ ਗਿਆ: ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਸੋਲ੍ਹਾਂ ਮੁਖੀਏ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਅੱਠ ਪਰਿਵਾਰ ਦੇ ਮੁਖੀਏ ਸਨ।
5ਇਸ ਤਰ੍ਹਾਂ ਪਰਚੀਆਂ ਪਾ ਕੇ ਉਹ ਬਰਾਬਰ ਵੰਡੇ ਗਏ ਕਿਉਂ ਜੋ ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਨਾਲੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਪਵਿੱਤਰ ਸਥਾਨ ਦੇ ਸਰਦਾਰ ਅਤੇ ਪਰਮੇਸ਼ਵਰ ਦੇ ਸਰਦਾਰ ਸਨ।
6ਇੱਕ ਲੇਵੀ ਨਥਾਨੇਲ ਦੇ ਪੁੱਤਰ ਸ਼ਮਅਯਾਹ ਲਿਖਾਰੀ ਨੇ ਰਾਜੇ ਅਤੇ ਅਧਿਕਾਰੀਆਂ ਦੀ ਹਜ਼ੂਰੀ ਵਿੱਚ ਉਹਨਾਂ ਦੇ ਨਾਮ ਲਿਖੇ: ਸਾਦੋਕ ਜਾਜਕ, ਅਬੀਯਾਥਰ ਦਾ ਪੁੱਤਰ ਅਹੀਮੇਲੇਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣਿਆਂ ਦੇ ਮੁਖੀਏ ਦੇ ਸਨਮੁਖ ਲਿਖਿਆ। ਇੱਕ ਪਰਿਵਾਰ ਅਲਆਜ਼ਾਰ ਤੋਂ ਅਤੇ ਫਿਰ ਇੱਕ ਈਥਾਮਾਰ ਤੋਂ ਲਿਆ ਜਾ ਰਿਹਾ ਹੈ।