10ਹੋਸਾਹ ਮੇਰਾਰੀ ਦੇ ਪੁੱਤਰ ਸਨ: ਸ਼ਿਮਰੀ ਪਹਿਲਾ (ਭਾਵੇਂ ਉਹ ਜੇਠਾ ਨਹੀਂ ਸੀ, ਪਰ ਉਸਦੇ ਪਿਤਾ ਨੇ ਉਸਨੂੰ ਪਹਿਲਾ ਠਹਿਰਾਇਆ ਸੀ),
11ਹਿਲਕੀਯਾਹ ਦੂਸਰਾ, ਤਬਲਯਾਹ ਤੀਸਰਾ ਅਤੇ ਜ਼ਕਰਯਾਹ ਚੌਥਾ। ਹੋਸਾਹ ਦੇ ਪੁੱਤਰ ਅਤੇ ਰਿਸ਼ਤੇਦਾਰ ਕੁੱਲ 13 ਜਣੇ ਸਨ।
12ਇਨ੍ਹਾਂ ਵਿੱਚੋਂ ਅਰਥਾਤ ਮੁਖੀਆਂ ਵਿੱਚੋਂ ਕਈਆਂ ਨੂੰ ਦਰਬਾਨਾਂ ਦੀਆਂ ਵਾਰੀਆਂ ਮਿਲੀਆਂ ਜੋ ਉਹ ਆਪਣੇ ਭਰਾਵਾਂ ਦੇ ਬਰਾਬਰ ਚੌਂਕੀ ਦੇਣ ਅਤੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਨ।
13ਅਤੇ ਉਨ੍ਹਾਂ ਨੇ ਕੀ ਨਿੱਕੇ ਕੀ ਵੱਡੇ ਆਪੋ-ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਹਰੇਕ ਫਾਟਕ ਲਈ ਪਰਚੀਆਂ ਪਈਆਂ।
14ਪੂਰਬੀ ਫਾਟਕ ਦੀ ਪਰਚੀ ਸ਼ਲਮਯਾਹ ਦੇ ਹਿੱਸੇ ਆਈ ਤਦ ਉਸ ਦੇ ਪੁੱਤਰ ਜ਼ਕਰਯਾਹ ਲਈ ਜੋ ਇੱਕ ਬੁੱਧੀਮਾਨ ਸਲਾਹਕਾਰ ਸੀ, ਉਹ ਦੇ ਲਈ ਪਰਚੀਆਂ ਪਾਈਆਂ ਗਈਆਂ ਅਤੇ ਉੱਤਰੀ ਫਾਟਕ ਲਈ ਪਰਚੀ ਉਸ ਦੇ ਹਿੱਸੇ ਆਈ।