1 ਇਤਿਹਾਸ 26

ਅਤੇ ਉਨ੍ਹਾਂ ਨੇ ਕੀ ਨਿੱਕੇ ਕੀ ਵੱਡੇ ਆਪੋ-ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਹਰੇਕ ਫਾਟਕ ਲਈ ਪਰਚੀਆਂ ਪਈਆਂ।

1 Chronicles 26:13 (UKJV) And they cast lots, as well the small as the great, according to the house of their fathers, for every gate.

11ਹਿਲਕੀਯਾਹ ਦੂਸਰਾ, ਤਬਲਯਾਹ ਤੀਸਰਾ ਅਤੇ ਜ਼ਕਰਯਾਹ ਚੌਥਾ। ਹੋਸਾਹ ਦੇ ਪੁੱਤਰ ਅਤੇ ਰਿਸ਼ਤੇਦਾਰ ਕੁੱਲ 13 ਜਣੇ ਸਨ।

12ਇਨ੍ਹਾਂ ਵਿੱਚੋਂ ਅਰਥਾਤ ਮੁਖੀਆਂ ਵਿੱਚੋਂ ਕਈਆਂ ਨੂੰ ਦਰਬਾਨਾਂ ਦੀਆਂ ਵਾਰੀਆਂ ਮਿਲੀਆਂ ਜੋ ਉਹ ਆਪਣੇ ਭਰਾਵਾਂ ਦੇ ਬਰਾਬਰ ਚੌਂਕੀ ਦੇਣ ਅਤੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਨ।

13ਅਤੇ ਉਨ੍ਹਾਂ ਨੇ ਕੀ ਨਿੱਕੇ ਕੀ ਵੱਡੇ ਆਪੋ-ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਹਰੇਕ ਫਾਟਕ ਲਈ ਪਰਚੀਆਂ ਪਈਆਂ।

14ਪੂਰਬੀ ਫਾਟਕ ਦੀ ਪਰਚੀ ਸ਼ਲਮਯਾਹ ਦੇ ਹਿੱਸੇ ਆਈ ਤਦ ਉਸ ਦੇ ਪੁੱਤਰ ਜ਼ਕਰਯਾਹ ਲਈ ਜੋ ਇੱਕ ਬੁੱਧੀਮਾਨ ਸਲਾਹਕਾਰ ਸੀ, ਉਹ ਦੇ ਲਈ ਪਰਚੀਆਂ ਪਾਈਆਂ ਗਈਆਂ ਅਤੇ ਉੱਤਰੀ ਫਾਟਕ ਲਈ ਪਰਚੀ ਉਸ ਦੇ ਹਿੱਸੇ ਆਈ।

15ਦੱਖਣ ਦੇ ਫਾਟਕ ਲਈ ਚਿੱਟਾ ਓਬੇਦ-ਅਦੋਮ ਨੂੰ ਪਿਆ ਅਤੇ ਭੰਡਾਰੇ ਦਾ ਗੁਣਾ ਉਸ ਦੇ ਪੁੱਤਰਾਂ ਨੂੰ ਪਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.