1 ਇਤਿਹਾਸ 26

ਪੂਰਬੀ ਫਾਟਕ ਦੀ ਪਰਚੀ ਸ਼ਲਮਯਾਹ ਦੇ ਹਿੱਸੇ ਆਈ ਤਦ ਉਸ ਦੇ ਪੁੱਤਰ ਜ਼ਕਰਯਾਹ ਲਈ ਜੋ ਇੱਕ ਬੁੱਧੀਮਾਨ ਸਲਾਹਕਾਰ ਸੀ, ਉਹ ਦੇ ਲਈ ਪਰਚੀਆਂ ਪਾਈਆਂ ਗਈਆਂ ਅਤੇ ਉੱਤਰੀ ਫਾਟਕ ਲਈ ਪਰਚੀ ਉਸ ਦੇ ਹਿੱਸੇ ਆਈ।

1 Chronicles 26:14 (UKJV) And the lot eastward fell to Shelemiah. Then for Zechariah his son, a wise counsellor, they cast lots; and his lot came out northward.

12ਇਨ੍ਹਾਂ ਵਿੱਚੋਂ ਅਰਥਾਤ ਮੁਖੀਆਂ ਵਿੱਚੋਂ ਕਈਆਂ ਨੂੰ ਦਰਬਾਨਾਂ ਦੀਆਂ ਵਾਰੀਆਂ ਮਿਲੀਆਂ ਜੋ ਉਹ ਆਪਣੇ ਭਰਾਵਾਂ ਦੇ ਬਰਾਬਰ ਚੌਂਕੀ ਦੇਣ ਅਤੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਨ।

13ਅਤੇ ਉਨ੍ਹਾਂ ਨੇ ਕੀ ਨਿੱਕੇ ਕੀ ਵੱਡੇ ਆਪੋ-ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਹਰੇਕ ਫਾਟਕ ਲਈ ਪਰਚੀਆਂ ਪਈਆਂ।

14ਪੂਰਬੀ ਫਾਟਕ ਦੀ ਪਰਚੀ ਸ਼ਲਮਯਾਹ ਦੇ ਹਿੱਸੇ ਆਈ ਤਦ ਉਸ ਦੇ ਪੁੱਤਰ ਜ਼ਕਰਯਾਹ ਲਈ ਜੋ ਇੱਕ ਬੁੱਧੀਮਾਨ ਸਲਾਹਕਾਰ ਸੀ, ਉਹ ਦੇ ਲਈ ਪਰਚੀਆਂ ਪਾਈਆਂ ਗਈਆਂ ਅਤੇ ਉੱਤਰੀ ਫਾਟਕ ਲਈ ਪਰਚੀ ਉਸ ਦੇ ਹਿੱਸੇ ਆਈ।

15ਦੱਖਣ ਦੇ ਫਾਟਕ ਲਈ ਚਿੱਟਾ ਓਬੇਦ-ਅਦੋਮ ਨੂੰ ਪਿਆ ਅਤੇ ਭੰਡਾਰੇ ਦਾ ਗੁਣਾ ਉਸ ਦੇ ਪੁੱਤਰਾਂ ਨੂੰ ਪਿਆ।

16ਸ਼ੂੂਪੀਮ ਤੇ ਹੋਸਾਹ ਲਈ ਪੱਛਮ ਦਿਸ਼ਾ ਦੀ ਸ਼ੱਲਕਥ ਦੇ ਫਾਟਕ ਦੇ ਨਾਲ ਜਿੱਥੇ ਸੜਕ ਉਤਾਹਾਂ ਨੂੰ ਜਾਂਦੀ ਹੈ। ਇੱਕ ਪਹਿਰਾ ਦੂਸਰੇ ਪਹਿਰੇ ਦਾ ਬਰਾਬਰ ਸੀ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.