1 ਇਤਿਹਾਸ 27

ਜ਼ੇਰੂਇਯਾਹ ਦੇ ਪੁੱਤਰ ਯੋਆਬ ਨੇ ਮਨੁੱਖਾਂ ਦੀ ਗਿਣਤੀ ਕਰਨੀ ਸ਼ੁਰੂ ਕੀਤੀ ਪਰ ਪੂਰਾ ਨਾ ਕੀਤਾ। ਇਸ ਗਿਣਤੀ ਦੇ ਕਾਰਨ ਇਸਰਾਏਲ ਉੱਤੇ ਪਰਮੇਸ਼ਵਰ ਦਾ ਕ੍ਰੋਧ ਆਇਆ, ਅਤੇ ਰਾਜਾ ਦਾਵੀਦ ਦੇ ਇਤਿਹਾਸ ਦੀ ਕਿਤਾਬ ਵਿੱਚ ਇਹ ਗਿਣਤੀ ਦਰਜ ਨਹੀਂ ਕੀਤੀ ਗਈ ਸੀ।

1 Chronicles 27:24 (UKJV) Joab the son of Zeruiah began to number, but he finished not, because there fell wrath for it against Israel; neither was the number put in the account of the chronicles of king David.

22ਦਾਨ ਦਾ: ਯਰੋਹਾਮ ਦਾ ਪੁੱਤਰ ਅਜ਼ਰੇਲ। ਇਹ ਇਸਰਾਏਲ ਦੇ ਗੋਤਾਂ ਦੇ ਆਗੂ ਸਨ।

23ਦਾਵੀਦ ਨੇ ਵੀਹ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਮਨੁੱਖਾਂ ਦੀ ਗਿਣਤੀ ਨਹੀਂ ਕੀਤੀ ਕਿਉਂਕਿ ਯਾਹਵੇਹ ਨੇ ਇਸਰਾਏਲ ਨੂੰ ਅਕਾਸ਼ ਵਿੱਚ ਤਾਰਿਆਂ ਵਾਂਗ ਅਨੇਕ ਬਣਾਉਣ ਦਾ ਵਾਅਦਾ ਕੀਤਾ ਸੀ।

24ਜ਼ੇਰੂਇਯਾਹ ਦੇ ਪੁੱਤਰ ਯੋਆਬ ਨੇ ਮਨੁੱਖਾਂ ਦੀ ਗਿਣਤੀ ਕਰਨੀ ਸ਼ੁਰੂ ਕੀਤੀ ਪਰ ਪੂਰਾ ਨਾ ਕੀਤਾ। ਇਸ ਗਿਣਤੀ ਦੇ ਕਾਰਨ ਇਸਰਾਏਲ ਉੱਤੇ ਪਰਮੇਸ਼ਵਰ ਦਾ ਕ੍ਰੋਧ ਆਇਆ, ਅਤੇ ਰਾਜਾ ਦਾਵੀਦ ਦੇ ਇਤਿਹਾਸ ਦੀ ਕਿਤਾਬ ਵਿੱਚ ਇਹ ਗਿਣਤੀ ਦਰਜ ਨਹੀਂ ਕੀਤੀ ਗਈ ਸੀ।

25ਅਦੀਏਲ ਦਾ ਪੁੱਤਰ ਅਜ਼ਮਾਵੇਥ ਸ਼ਾਹੀ ਭੰਡਾਰਾਂ ਦਾ ਅਧਿਕਾਰੀ ਸੀ। ਉਜ਼ੀਯਾਹ ਦਾ ਪੁੱਤਰ ਯੋਨਾਥਾਨ ਬਾਹਰਲੇ ਜ਼ਿਲ੍ਹਿਆਂ, ਕਸਬਿਆਂ, ਪਿੰਡਾਂ ਅਤੇ ਪਹਿਰੇਦਾਰਾਂ ਦੇ ਭੰਡਾਰਾਂ ਦਾ ਅਧਿਕਾਰੀ ਸੀ।

26ਕੇਲੂਬ ਦਾ ਪੁੱਤਰ ਅਜ਼ਰੀ ਜ਼ਮੀਨ ਦੀ ਵਾਹੀ ਕਰਨ ਵਾਲੇ ਮਜ਼ਦੂਰਾਂ ਦਾ ਅਧਿਕਾਰੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.