1 ਇਤਿਹਾਸ 27

ਅਦੀਏਲ ਦਾ ਪੁੱਤਰ ਅਜ਼ਮਾਵੇਥ ਸ਼ਾਹੀ ਭੰਡਾਰਾਂ ਦਾ ਅਧਿਕਾਰੀ ਸੀ। ਉਜ਼ੀਯਾਹ ਦਾ ਪੁੱਤਰ ਯੋਨਾਥਾਨ ਬਾਹਰਲੇ ਜ਼ਿਲ੍ਹਿਆਂ, ਕਸਬਿਆਂ, ਪਿੰਡਾਂ ਅਤੇ ਪਹਿਰੇਦਾਰਾਂ ਦੇ ਭੰਡਾਰਾਂ ਦਾ ਅਧਿਕਾਰੀ ਸੀ।

1 Chronicles 27:25 (UKJV) And over the king's treasures was Azmaveth the son of Adiel: and over the storehouses in the fields, in the cities, and in the villages, and in the castles, was Jehonathan the son of Uzziah:

23ਦਾਵੀਦ ਨੇ ਵੀਹ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਮਨੁੱਖਾਂ ਦੀ ਗਿਣਤੀ ਨਹੀਂ ਕੀਤੀ ਕਿਉਂਕਿ ਯਾਹਵੇਹ ਨੇ ਇਸਰਾਏਲ ਨੂੰ ਅਕਾਸ਼ ਵਿੱਚ ਤਾਰਿਆਂ ਵਾਂਗ ਅਨੇਕ ਬਣਾਉਣ ਦਾ ਵਾਅਦਾ ਕੀਤਾ ਸੀ।

24ਜ਼ੇਰੂਇਯਾਹ ਦੇ ਪੁੱਤਰ ਯੋਆਬ ਨੇ ਮਨੁੱਖਾਂ ਦੀ ਗਿਣਤੀ ਕਰਨੀ ਸ਼ੁਰੂ ਕੀਤੀ ਪਰ ਪੂਰਾ ਨਾ ਕੀਤਾ। ਇਸ ਗਿਣਤੀ ਦੇ ਕਾਰਨ ਇਸਰਾਏਲ ਉੱਤੇ ਪਰਮੇਸ਼ਵਰ ਦਾ ਕ੍ਰੋਧ ਆਇਆ, ਅਤੇ ਰਾਜਾ ਦਾਵੀਦ ਦੇ ਇਤਿਹਾਸ ਦੀ ਕਿਤਾਬ ਵਿੱਚ ਇਹ ਗਿਣਤੀ ਦਰਜ ਨਹੀਂ ਕੀਤੀ ਗਈ ਸੀ।

25ਅਦੀਏਲ ਦਾ ਪੁੱਤਰ ਅਜ਼ਮਾਵੇਥ ਸ਼ਾਹੀ ਭੰਡਾਰਾਂ ਦਾ ਅਧਿਕਾਰੀ ਸੀ। ਉਜ਼ੀਯਾਹ ਦਾ ਪੁੱਤਰ ਯੋਨਾਥਾਨ ਬਾਹਰਲੇ ਜ਼ਿਲ੍ਹਿਆਂ, ਕਸਬਿਆਂ, ਪਿੰਡਾਂ ਅਤੇ ਪਹਿਰੇਦਾਰਾਂ ਦੇ ਭੰਡਾਰਾਂ ਦਾ ਅਧਿਕਾਰੀ ਸੀ।

26ਕੇਲੂਬ ਦਾ ਪੁੱਤਰ ਅਜ਼ਰੀ ਜ਼ਮੀਨ ਦੀ ਵਾਹੀ ਕਰਨ ਵਾਲੇ ਮਜ਼ਦੂਰਾਂ ਦਾ ਅਧਿਕਾਰੀ ਸੀ।

27ਰਾਮੋਥੀ ਸ਼ਿਮਈ ਅੰਗੂਰੀ ਬਾਗ਼ਾਂ ਦਾ ਮੁਖੀ ਸੀ। ਜ਼ਬਦੀ ਸ਼ਿਫਮੀ ਦਾਖ਼ ਦੇ ਬਾਗ਼ਾਂ ਦੀ ਉਪਜ ਦਾ ਪ੍ਰਧਾਨ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.